Home ਮਨੋਰੰਜਨ ਦੀਪਿਕਾ ਪਾਦੂਕੋਣ ‘ਤੇ ਰਣਵੀਰ ਸਿੰਘ ਦੇ ਘਰ ਆਈ ਨੰਨ੍ਹੀ ਪਰੀ

ਦੀਪਿਕਾ ਪਾਦੂਕੋਣ ‘ਤੇ ਰਣਵੀਰ ਸਿੰਘ ਦੇ ਘਰ ਆਈ ਨੰਨ੍ਹੀ ਪਰੀ

0

ਮੁੁੰਬਈ : ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ (Deepika Padukone and Ranveer Singh) ਤੋਂ ਖੁਸ਼ਖਬਰੀ ਆਈ ਹੈ। ਦੀਪਿਕਾ ਨੇ ਇਕ ਪਿਆਰੀ ਧੀ ਨੂੰ ਜਨਮ ਦਿੱਤਾ ਹੈ। ਇਸ ਖੁਸ਼ਖਬਰੀ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਇਸ ਜੋੜੀ ਨੂੰ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ।

ਬੀਤੇ ਦਿਨ (ਸ਼ਨੀਵਾਰ) ਦੀਪਿਕਾ ਨੂੰ ਮੁੰਬਈ ਦੇ ਐਚ.ਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਸ ਦੇ ਦੂਜੇ ਦਿਨ ਹੀ ਉਨ੍ਹਾਂ ਦੇ ਪੱਖ ਤੋਂ ਚੰਗੀ ਖ਼ਬਰ ਸੁਣਨ ਨੂੰ ਮਿਲੀ ਹੈ। ਇਹ ਖਬਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕ ਅਤੇ ਕਰੀਬੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਡਿਲੀਵਰੀ ਤੋਂ ਦੋ ਦਿਨ ਪਹਿਲਾਂ ਦੀਪਿਕਾ ਪਾਦੂਕੋਣ ਨੂੰ ਪਤੀ ਰਣਵੀਰ ਸਿੰਘ ਦੇ ਨਾਲ ਸਿੱਧੀਵਿਨਾਇਕ ਮੰਦਰ ‘ਚ ਦੇਖਿਆ ਗਿਆ ਸੀ, ਜਿੱਥੇ ਇਹ ਜੋੜਾ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲੈਣ ਪਹੁੰਚਿਆ ਸੀ। ਇਸ ਦੌਰਾਨ ਦੀਪਿਕਾ ਅਤੇ ਰਣਵੀਰ ਦੀ ਜੋੜੀ ਰਵਾਇਤੀ ਲੁੱਕ ‘ਚ ਨਜ਼ਰ ਆਈ।

Exit mobile version