Homeਹਰਿਆਣਾਆਦਿਤਿਆ ਚੌਟਾਲਾ ਨੇ ਛੱਡੀ ਭਾਜਪਾ,ਇਨੈਲੋ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਆਦਿਤਿਆ ਚੌਟਾਲਾ ਨੇ ਛੱਡੀ ਭਾਜਪਾ,ਇਨੈਲੋ ‘ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਹਰਿਆਣਾ: ਤਾਊ ਦੇਵੀ ਲਾਲ ਦੇ ਪੋਤੇ ਅਦਿੱਤਿਆ ਚੌਟਾਲਾ (Aditya Chautala) ਇਨੈਲੋ ‘ਚ ਸ਼ਾਮਲ ਹੋਣਗੇ। ਅੱਜ ਪਿੰਡ ਚੌਟਾਲਾ ਵਿੱਚ ਆਪਣੇ ਸਮਰਥਕਾਂ ਦਰਮਿਆਨ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਇਨੈਲੋ ਵਿੱਚ ਸ਼ਾਮਲ ਹੋ ਰਹੇ ਹਨ।

ਹਰਿਆਣਾ ਵਿੱਚ ਭਾਜਪਾ ਦੇ 67 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਡੱਬਵਾਲੀ ਸੀਟ ਤੋਂ ਉਨ੍ਹਾਂ ਦਾ ਨਾਂ ਨਹੀਂ ਸੀ , ਜਿਸ ਤੋਂ ਬਾਅਦ ਉਨ੍ਹਾਂ ਨੇ ਬਗਾਵਤ ਕਰ ਦਿੱਤੀ। ਉਨ੍ਹਾਂ ਹਰਿਆਣਾ ਸਰਕਾਰ ਵਿੱਚ ਚੇਅਰਮੈਨ ਦਾ ਅਹੁਦਾ ਛੱਡ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਨੈਲੋ ਸੁਪਰੀਮੋ ਸਾਬਕਾ ਸੀ.ਐਮ ਓ.ਪੀ ਚੌਟਾਲਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਇਨੈਲੋ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ। ਆਦਿਤਿਆ ਇਨੈਲੋ-ਬਸਪਾ ਗਠਜੋੜ ਦੀ ਟਿਕਟ ‘ਤੇ ਡੱਬਵਾਲੀ ਤੋਂ ਚੋਣ ਲੜ ਸਕਦੇ ਹਨ।

ਅਦਿੱਤਿਆ ਚੌਟਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਡੱਬਵਾਲੀ ‘ਚ ਸਮਰਥਕਾਂ ਦੀ ਮੀਟਿੰਗ ਬੁਲਾਈ ਸੀ, ਜਿਸ ‘ਚ ਉਨ੍ਹਾਂ ਸਮਰਥਕਾਂ ਤੋਂ ਰਾਏ ਲੈ ਕੇ ਫ਼ੈਸਲਾ ਲਿਆ ਕਿ ਉਹ ਇਨੈਲੋ ‘ਚ ਸ਼ਾਮਲ ਹੋਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments