Home Sport ਭਾਰਤੀ ਪਹਿਲਵਾਨ ਨਿਕਿਤਾ ਨੇ ਚਾਂਦੀ ‘ਤੇ ਨੇਹਾ ਨੇ ਕਾਂਸੀ ਦਾ ਤਗਮਾ ਜਿੱਤਿਆ

ਭਾਰਤੀ ਪਹਿਲਵਾਨ ਨਿਕਿਤਾ ਨੇ ਚਾਂਦੀ ‘ਤੇ ਨੇਹਾ ਨੇ ਕਾਂਸੀ ਦਾ ਤਗਮਾ ਜਿੱਤਿਆ

0

ਸਪੋਰਟਸ ਡੈਸਕ : ਭਾਰਤੀ ਪਹਿਲਵਾਨ ਨਿਕਿਤਾ ਨੇ ਇੱਥੇ ਅੰਡਰ-20 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ (U-20 World Wrestling Championships) ‘ਚ ਮਹਿਲਾਵਾਂ ਦੇ 62 ਕਿਲੋਗ੍ਰਾਮ ਫ੍ਰੀਸਟਾਈਲ ਵਰਗ ‘ਚ ਚਾਂਦੀ ਦਾ ਤਗਮਾ ਜਿੱਤਿਆ ਜਦਕਿ ਨੇਹਾ ਨੇ 57 ਕਿਲੋਗ੍ਰਾਮ ਵਰਗ ‘ਚ ਕਾਂਸੀ ਦਾ ਤਗਮਾ ਜਿੱਤਿਆ, ਜਿਸ ਤੋਂ ਭਾਰਤ ਇਸ ਟੂਰਨਾਮੈਂਟ ‘ਚ ਕੁੱਲ ਪੰਜ ਤਗਿਮਆਂ ਦੇ ਨਾਲ ਦੂਜੇ ਸਥਾਨ ‘ਤੇ ਰਿਹਾ।

ਪਿਛਲੇ ਸਾਲ ਅੰਡਰ-20 ਏਸ਼ਿਆਈ ਚੈਂਪੀਅਨਸ਼ਿਪ ਦੀ ਸੋਨ ਤਗ਼ਮਾ ਜੇਤੂ ਨਿਕਿਤਾ ਫਾਈਨਲ ਵਿੱਚ ਯੂਕਰੇਨ ਦੀ ਪਹਿਲਵਾਨ ਇਰੀਨਾ ਬੋਂਡਰ ਤੋਂ 1-4 ਨਾਲ ਹਾਰ ਗਈ ਸੀ। ਪਿਛਲੇ ਮਹੀਨੇ ਅੰਡਰ-17 ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ਵਾਲੀ ਨੇਹਾ ਨੇ ਔਰਤਾਂ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ‘ਚ ਹੰਗਰੀ ਦੀ ਗਰਦਾ ਟੇਰੇਕ ਨੂੰ 10-8 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।

ਭਾਰਤ ਨੇ ਇਸ ਤਰ੍ਹਾਂ ਪੰਜ ਤਗਮੇ (ਇੱਕ ਸੋਨ, ਇੱਕ ਚਾਂਦੀ ਅਤੇ ਤਿੰਨ ਕਾਂਸੀ) ਨਾਲ ਆਪਣੀ ਮੁਹਿੰਮ ਦੀ ਸਮਾਪਤੀ ਕੀਤੀ। ਜੋਤੀ ਬੇਰਵਾਲ ਨੇ ਇਸ ਤੋਂ ਪਹਿਲਾਂ ਔਰਤਾਂ ਦੇ 76 ਕਿਲੋਗ੍ਰਾਮ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਸੀ ਜਦਕਿ ਕੋਮਲ (ਮਹਿਲਾ 59 ਕਿਲੋ) ਅਤੇ ਸ੍ਰਿਸ਼ਟੀ (ਮਹਿਲਾ 68 ਕਿਲੋ) ਨੇ ਕਾਂਸੀ ਦੇ ਤਗਮੇ ਜਿੱਤੇ ਸਨ। ਪਿਛਲੇ ਸਾਲ ਜਾਰਡਨ ਦੇ ਅੱਮਾਨ ਵਿੱਚ ਹੋਏ ਇਸ ਮੁਕਾਬਲੇ ਵਿੱਚ ਭਾਰਤ ਨੇ ਚਾਰ ਸੋਨ, ਤਿੰਨ ਚਾਂਦੀ ਅਤੇ ਸੱਤ ਕਾਂਸੀ ਦੇ ਤਗਮੇ ਜਿੱਤੇ ਸਨ।

Exit mobile version