ਟੋਹਾਣਾ: ਟੋਹਾਣਾ ਤੋਂ ਭਾਜਪਾ ਦੇ ਉਮੀਦਵਾਰ ਸਾਬਕਾ ਮੰਤਰੀ ਦੇਵੇਂਦਰ ਸਿੰਘ ਬਬਲੀ (Former Minister Devendra Singh Babli) ਦਾ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੁੱਜੇ। ਮੁੱਖ ਮੰਤਰੀ ਨੇ ਤੀਜੀ ਵਾਰ ਭਾਜਪਾ ਦੀ ਹਰਿਆਣਾ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਭਾਜਪਾ ਹਰਿਆਣਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਹੱਥ ਮਜ਼ਬੂਤ ਕਰੇਗੀ।
ਇਸ ਦੌਰਾਨ ਨਾਇਬ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ। ਕਾਂਗਰਸ ਪਾਰਟੀ ਜੀਜੇ ਅਤੇ ਮਾਂ ਨੂੰ ਖੁਸ਼ ਕਰਨ ਦਾ ਕੰਮ ਕਰਦੀ ਹੈ। ਸੁਭਾਸ਼ ਬਰਾਲਾ ਅਤੇ ਹੋਰ ਨਾਰਾਜ਼ ਲੋਕਾਂ ਨੂੰ ਮਨਾਉਣ ‘ਤੇ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ ਸਾਰਿਆਂ ਨੂੰ ਮਨਾ ਲਵੇਗੀ। ਸੁਭਾਸ਼ ਬਰਾਲਾ ਵੀ ਆਉਣ ਵਾਲੇ ਦਿਨਾਂ ‘ਚ ਦੇਵੇਂਦਰ ਸਿੰਘ ਬਬਲੀ ਦੇ ਪ੍ਰਮੋਸ਼ਨ ‘ਚ ਨਜ਼ਰ ਆਉਣਗੇ।