ਨਵੀਂ ਦਿੱਲੀ: ਗਣੇਸ਼ ਚਤੁਰਥੀ (7 ਸਤੰਬਰ) ਦੇ ਮੌਕੇ ‘ਤੇ ਸੋਨੇ ਦੀਆਂ ਕੀਮਤਾਂ (Gold Prices) ‘ਚ ਵਾਧਾ ਦਰਜ ਕੀਤਾ ਗਿਆ ਹੈ। ਰਾਜਧਾਨੀ ਦਿੱਲੀ ‘ਚ 24 ਕੈਰੇਟ ਸੋਨੇ ਦੀ ਕੀਮਤ 73,470 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ ਹੈ। ਉਥੇ ਹੀ ਮੁੰਬਈ, ਚੇਨਈ ਅਤੇ ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ‘ਚ 24 ਕੈਰੇਟ ਸੋਨੇ ਦੀ ਕੀਮਤ 73,320 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ ਹੈ। ਦੂਜੇ ਪਾਸੇ ਚਾਂਦੀ ਦੀ ਕੀਮਤ ‘ਚ ਵੀ ਵਾਧਾ ਹੋਇਆ ਹੈ, ਜੋ ਹੁਣ 87,100 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਿਆ ਹੈ। ਆਓ ਜਾਣਦੇ ਹਾਂ ਦੇਸ਼ ਦੇ 12 ਵੱਡੇ ਸ਼ਹਿਰਾਂ ‘ਚ 22 ਕੈਰੇਟ ਅਤੇ 24 ਕੈਰੇਟ ਸੋਨੇ ਦੀ ਕੀਮਤ ਕੀ ਹੈ….?
ਦਿੱਲੀ ਵਿੱਚ ਸੋਨੇ ਦੀ ਕੀਮਤ
22 ਕੈਰੇਟ ਸੋਨਾ: ₹67,360 ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ: ₹73,470 ਪ੍ਰਤੀ 10 ਗ੍ਰਾਮ
ਮੁੰਬਈ
22 ਕੈਰੇਟ ਸੋਨਾ: ₹67,210 ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ: ₹73,320 ਪ੍ਰਤੀ 10 ਗ੍ਰਾਮ
ਅਹਿਮਦਾਬਾਦ
22 ਕੈਰੇਟ ਸੋਨਾ: ₹67,260 ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ: ₹73,370 ਪ੍ਰਤੀ 10 ਗ੍ਰਾਮ
ਜੈਪੁਰ ਅਤੇ ਲਖਨਊ
22 ਕੈਰੇਟ ਸੋਨਾ: ₹67,360 ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ: ₹73,470 ਪ੍ਰਤੀ 10 ਗ੍ਰਾਮ
ਚੇਨਈ, ਕੋਲਕਾਤਾ ਅਤੇ ਬੈਂਗਲੁਰੂ
22 ਕੈਰੇਟ ਸੋਨਾ: ₹67,210 ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ: ₹73,320 ਪ੍ਰਤੀ 10 ਗ੍ਰਾਮ
ਪਟਨਾ
22 ਕੈਰੇਟ ਸੋਨਾ: ₹67,260 ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ: ₹73,370 ਪ੍ਰਤੀ 10 ਗ੍ਰਾਮ
ਭੁਵਨੇਸ਼ਵਰ ਅਤੇ ਹੈਦਰਾਬਾਦ
22 ਕੈਰੇਟ ਸੋਨਾ: ₹67,210 ਪ੍ਰਤੀ 10 ਗ੍ਰਾਮ
24 ਕੈਰੇਟ ਸੋਨਾ: ₹73,320 ਪ੍ਰਤੀ 10 ਗ੍ਰਾਮ
ਤਿਉਹਾਰੀ ਸੀਜ਼ਨ ‘ਚ ਸੋਨਾ ਲਗਾਏਗਾ ਵੱਡੀ ਛਲਾਂਗ!
ਉਮੀਦ ਹੈ ਕਿ ਤਿਉਹਾਰੀ ਸੀਜ਼ਨ ਦੌਰਾਨ ਸੋਨੇ ਦੀ ਕੀਮਤ 76,000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਸਕਦੀ ਹੈ ਅਤੇ ਦੀਵਾਲੀ ਤੱਕ ਇਹ ਨਵੀਂ ਸਿਖਰ ‘ਤੇ ਪਹੁੰਚ ਸਕਦਾ ਹੈ। ਸੋਨੇ ਦੀਆਂ ਕੀਮਤਾਂ ‘ਚ ਇਸ ਵਾਧੇ ਦਾ ਮੁੱਖ ਕਾਰਨ 18 ਸਤੰਬਰ ਨੂੰ ਹੋਣ ਵਾਲੀ ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ ‘ਚ ਵਿਆਜ ਦਰਾਂ ‘ਚ ਕਟੌਤੀ ਦੀ ਸੰਭਾਵਨਾ ਹੈ। ਜਦੋਂ ਵਿਆਜ ਦਰਾਂ ਘੱਟ ਹੁੰਦੀਆਂ ਹਨ, ਸੋਨਾ ਨਿਵੇਸ਼ ਲਈ ਵਧੀਆ ਵਿਕਲਪ ਬਣ ਜਾਂਦਾ ਹੈ। ਇਸ ਤੋਂ ਇਲਾਵਾ ਵਿਸ਼ਵ ਪੱਧਰ ‘ਤੇ ਚੱਲ ਰਹੇ ਭੂ-ਰਾਜਨੀਤਿਕ ਤਣਾਅ, ਸੰਭਾਵਿਤ ਦਰਾਂ ‘ਚ ਕਟੌਤੀ, ਆਰਥਿਕ ਅਨਿਸ਼ਚਿਤਤਾਵਾਂ, ਡਾਲਰ ਦੀ ਕਮਜ਼ੋਰੀ ਅਤੇ ਭੌਤਿਕ ਸੋਨੇ ਦੀ ਵਧਦੀ ਮੰਗ ਵੀ ਸੋਨੇ ਦੀਆਂ ਕੀਮਤਾਂ ‘ਚ ਵਾਧੇ ਦੇ ਵੱਡੇ ਕਾਰਨ ਹੋ ਸਕਦੇ ਹਨ।