Home ਦੇਸ਼ ਦੇਸ਼ ਭਰ ‘ਚ ਭਾਰੀ ਬਾਰਿਸ਼ ਜਾਰੀ, ਦੋ ਸੂਬਿਆਂ ‘ਚ ਤੇਜ਼ ਤੂਫਾਨ ਤੇ...

ਦੇਸ਼ ਭਰ ‘ਚ ਭਾਰੀ ਬਾਰਿਸ਼ ਜਾਰੀ, ਦੋ ਸੂਬਿਆਂ ‘ਚ ਤੇਜ਼ ਤੂਫਾਨ ਤੇ ਮੀਂਹ ਦਾ ਅਲਰਟ

0

ਨਵੀਂ ਦਿੱਲੀ : 15 ਸਤੰਬਰ ਦੇ ਆਸ-ਪਾਸ ਮੌਨਸੂਨ ਵਾਪਸੀ ਦੀ ਸੰਭਾਵਨਾ ਹੈ ਪਰ ਇਸ ਵਾਰ ਦੇਸ਼ ਭਰ ‘ਚ ਭਾਰੀ ਬਾਰਿਸ਼ ਅਜੇ ਵੀ ਜਾਰੀ ਹੈ। ਹਾਲਾਂਕਿ 8 ਸਤੰਬਰ ਤੋਂ ਮੌਨਸੂਨ ਦੀ ਰਫ਼ਤਾਰ ਮੱਠੀ ਹੋਣ ਦੇ ਸੰਕੇਤ ਹਨ ਪਰ ਉੱਤਰੀ ਭਾਰਤ ਤੋਂ ਇਸ ਦੇ ਦੇਰੀ ਨਾਲ ਰਵਾਨਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਇੱਥੇ ਮਾਨਸੂਨ ਦੀ ਸ਼ੁਰੂਆਤ ਵੀ ਦੇਰੀ ਨਾਲ ਹੋਈ ਸੀ।

ਅੱਜ ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ਸਮੇਤ 18 ਰਾਜਾਂ ਵਿੱਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ, ਜਦਕਿ ਉੱਤਰਾਖੰਡ ਅਤੇ ਰਾਜਸਥਾਨ ਵਿੱਚ ਤੇਜ਼ ਤੂਫ਼ਾਨ ਦੇ ਨਾਲ ਮੀਂਹ ਦੀ ਚੇਤਾਵਨੀ ਦਿੱਤੀ ਹੈ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਦਿੱਲੀ ‘ਚ ਅੱਜ ਅਤੇ ਕੱਲ੍ਹ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਅਤੇ ਘੱਟੋ-ਘੱਟ 25 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੀਂਹ ਦੇ ਬਾਵਜੂਦ ਨਮੀ ਬਰਕਰਾਰ ਰਹਿ ਸਕਦੀ ਹੈ, ਪਰ ਹਵਾਵਾਂ ਤੋਂ ਕੁਝ ਰਾਹਤ ਮਿਲੇਗੀ।

ਅੱਜ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਬਿਹਾਰ, ਹਰਿਆਣਾ, ਤੇਲੰਗਾਨਾ, ਆਂਧਰਾ ਪ੍ਰਦੇਸ਼, ਉੜੀਸਾ, ਅਸਾਮ, ਉੱਤਰਾਖੰਡ, ਛੱਤੀਸਗੜ੍ਹ, ਝਾਰਖੰਡ, ਮਹਾਰਾਸ਼ਟਰ ਸਮੇਤ ਕਈ ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਡਿਪ੍ਰੈਸ਼ਨ ਕਾਰਨ ਅਰਬ ਸਾਗਰ ਵਿੱਚ ਤੇਜ਼ ਹਵਾਵਾਂ ਅਤੇ ਉੱਚੀਆਂ ਲਹਿਰਾਂ ਦੀ ਸੰਭਾਵਨਾ ਹੈ।

Exit mobile version