Homeਪੰਜਾਬਸਾਬਕਾ ਮੰਤਰੀ ਦਰਸ਼ਨ ਸਿੰਘ ਆਪਣੇ ਬੇਟੇ ਸਮੇਤ ਕਾਂਗਰਸ 'ਚ ਹੋਏ ਸ਼ਾਮਲ

ਸਾਬਕਾ ਮੰਤਰੀ ਦਰਸ਼ਨ ਸਿੰਘ ਆਪਣੇ ਬੇਟੇ ਸਮੇਤ ਕਾਂਗਰਸ ‘ਚ ਹੋਏ ਸ਼ਾਮਲ

ਮੋਗਾ : ਮੋਗਾ ਜ਼ਿਲ੍ਹੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿ ਲਿਆ ਜਦੋਂ ਪੰਜਾਬ ਦੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ (Darshan Singh Brar) ਅਤੇ ਉਨ੍ਹਾਂ ਦੇ ਪੁੱਤਰ ਗੁਰਜੰਟ ਸਿੰਘ ਬਰਾੜ (Gurjant Singh Brar) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।

ਲੋਕ ਸਭਾ ਚੋਣਾਂ ਦੌਰਾਨ ਕੁਝ ਕਾਰਨਾਂ ਕਰਕੇ ਪਾਰਟੀ ਤੋਂ ਦੂਰੀ ਬਣਾ ਚੁੱਕੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਨਾ ਸਿਰਫ਼ ਮੋਗਾ ਬਲਕਿ ਲੁਧਿਆਣਾ ਅਤੇ ਹੋਰ ਜ਼ਿ ਲ੍ਹਿਆਂ ਵਿੱਚ ਵੀ ਵੱਡੇ ਸਮਰਥਕ ਹਨ। ਉਨ੍ਹਾਂ ਦੀ ਗ਼ੈਰਹਾਜ਼ਰੀ ਕਾਰਨ ਪਾਰਟੀ ਵਰਕਰ ਨਿਰਾਸ਼ ਮਹਿਸੂਸ ਕਰ ਰਹੇ ਸਨ।

ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਕੁਲਬੀਰ ਜੀਰਾ, ਗੁਰਕੀਰਤ ਸਿੰਘ ਕੋਟਲੀ, ਸੁਖਪਾਲ ਸਿੰਘ ਭੁੱਲਰ, ਹਰਦਿਆਲ ਸਿੰਘ ਕੰਬੋਜ (ਸਾਰੇ ਸਾਬਕਾ ਵਿਧਾਇਕ) ਅਤੇ ਵਿਧਾਇਕ ਵਰਿੰਦਰਜੀਤ ਸਿੰਘ ਪਾਹੜਾ ਨੇ ਸਾਬਕਾ ਸੰਸਦ ਮੈਂਬਰ ਦੀ ਕਾਂਗਰਸ ਵਿੱਚ ਵਾਪਸੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਦੂਜੇ ਪਾਸੇੇ, ਕਾਂਗਰਸ ‘ਚ ਉਨ੍ਹਾਂ ਦੀ ਘਰ ਵਾਪਸੀ ‘ਤੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਭੁਪਿੰਦਰ ਸਿੰਘ ਸਾਹੋਕੇ, ਪਰਮਜੀਤ ਸਿੰਘ ਨੰਗਲ, ਭਜਨ ਸਿੰਘ ਜੈਦ, ਡਾ: ਦਵਿੰਦਰ ਸਿੰਘ ਗਿੱਲ, ਪਰਮਜੀਤ ਸਿੰਘ ਸਰਪੰਚ ਮਧੇ, ਕਾਲੂ ਗਰਗ ਐਮ.ਸੀ., ਦਰਸ਼ਨ ਸਿੰਗਲਾ, ਪ੍ਰਵੀਨ ਬਾਂਸਲ, ਦੀਪਾ, ਸੁਖਦੇਵ ਸਿੰਘ, ਵਿਜੇ ਨਾਗਰਾ, ਨਿਰਮਲ ਸਿੰਘ ਬੀਰ ਰਾਊਕੇ, ਜੀਵਨ ਰੌਂਤਾ, ਜਗੀਰ ਸਿੰਘ, ਬਲਦੇਵ ਸਿੰਘ ਕੁੱਸਾ, ਸੇਵਕ ਸਰਪੰਚ ਆਦਿ ਨੇ ਦਰਸ਼ਨ ਬਰਾੜ ਨੂੰ ਵਧਾਈ ਦਿੱਤੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments