ਮੁੰਬਈ: ਮੁੰਬਈ ਦੇ ਲੋਅਰ ਪਰੇਲ ‘ਚ ਟਾਈਮਜ਼ ਟਾਵਰ ਦੀ ਸੱਤ ਮੰਜ਼ਿਲਾ ਕਮਰਸ਼ੀਅਲ ਇਮਾਰਤ (The Seven-Storey Commercial Building) ‘ਚ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਬ੍ਰਿਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ (Brihanmumbai Municipal Corporation),(ਬੀ.ਐੱਮ.ਸੀ.) ਦੇ ਅਧਿਕਾਰੀਆਂ ਮੁਤਾਬਕ ਸਵੇਰੇ ਕਰੀਬ 6.30 ਵਜੇ ਕਮਲਾ ਮਿੱਲ ਪਰਿਸਰ ‘ਚ ਅੱਗ ਲੱਗੀ। ਜਿਸ ਵਿੱਚ 3 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 3 ਮਜ਼ਦੂਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਦਾ ਕਾਰਨ ਉਸਾਰੀ ਅਧੀਨ SRA ਦੀ ਇਮਾਰਤ ਦੀ ਸਲੈਬ ਦਾ ਡਿੱਗਣਾ ਦੱਸਿਆ ਜਾ ਰਿਹਾ ਹੈ। ਡਿੰਡੋਸ਼ੀ ਪੁਲਿਸ ਨੇ ਬੀ.ਐਨ.ਐਸ. ਦੀ ਧਾਰਾ 106 (1) ਅਤੇ 125 (ਏ) 125 (ਬੀ) ਤਹਿਤ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਫਾਇਰ ਬ੍ਰਿਗੇਡ ਨੇ ਅੱਗ ਨੂੰ ਲੈਵਲ-2 (ਵੱਡੀ ਅੱਗ) ਵਜੋਂ ਸ਼੍ਰੇਣੀਬੱਧ ਕੀਤਾ ਹੈ ਅਤੇ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਅਤੇ ਹੋਰ ਫਾਇਰ ਬ੍ਰਿਗੇਡ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ 29 ਦਸੰਬਰ 2017 ਨੂੰ ਕਮਲਾ ਮਿੱਲ ਕੰਪਲੈਕਸ ਵਿੱਚ ਭਿਆਨਕ ਅੱਗ ਲੱਗ ਗਈ ਸੀ। ਅੱਗ 12:30 ਵਜੇ ਦੇ ਕਰੀਬ 1ਏਬਵ ਨਾਮਕ ਪੱਬ ਤੋਂ ਸ਼ੁਰੂ ਹੋਈ ਅਤੇ ਮੋਜੋ ਬਿਸਟਰੋ ਰੈਸਟੋਰੈਂਟ ਤੱਕ ਫੈਲ ਗਈ, ਜਿਸ ਨਾਲ 14 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।
ਇਸ ਮਾਮਲੇ ‘ਚ ਮੁੰਬਈ ਪੁਲਿਸ ਨੇ ਕੁਲ 14 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਜਿਸ ‘ਚ ਰੈਸਟੋਰੈਂਟ ਮਾਲਕ, ਬੀ.ਐੱਮ.ਸੀ. ਅਧਿਕਾਰੀ ਅਤੇ ਮਿੱਲ ਮਾਲਕ ਸ਼ਾਮਲ ਸਨ। ਮੁੰਬਈ ਸੈਸ਼ਨ ਕੋਰਟ ਨੇ 10 ਨਵੰਬਰ, 2020 ਨੂੰ ਕਮਲਾ ਮਿਲ ਕੰਪਲੈਕਸ ਦੇ ਮਾਲਕਾਂ ਰਮੇਸ਼ ਗੋਵਾਨੀ ਅਤੇ ਰਵੀ ਭੰਡਾਰੀ ਨੂੰ ਘਟਨਾ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਹਾਲ ਹੀ ਵਿੱਚ 26 ਫਰਵਰੀ ਨੂੰ ਮੁੰਬਈ ਦੇ ਸਾਂਤਾ ਕਰੂਜ਼ ਵੈਸਟ ਵਿੱਚ ਇੱਕ ਵਪਾਰਕ ਕੇਂਦਰ ਦੀ ਇਮਾਰਤ ਵਿੱਚ ਅੱਗ ਲੱਗ ਗਈ ਸੀ, ਜਿਸ ਵਿੱਚ 37 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ।