ਪੰਜਾਬ : ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਪੰਜਾਬ (Directorate of School Education Punjab) (ਸੈਕੰਡਰੀ) ਨੇ ਅਧਿਆਪਕਾਂ ਦੇ ਤਬਾਦਲੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨੋਟੀਫਿਕੇਸ਼ਨ ਪੋਰਟਲ ‘ਤੇ ਅਪਲੋਡ ਕੀਤਾ ਗਿਆ ਹੈ ਅਤੇ ਇਸ ਵਿਚ ਟ੍ਰਾਂਸਫਰ ਪ੍ਰਕਿਰਿਆ ਅਤੇ ਤਰੀਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜ਼ਿਲ੍ਹੇ ਤੋਂ ਬਾਹਰ ਅਤੇ ਆਪਸੀ ਤਬਾਦਲਿਆਂ ਲਈ ਬਿਨੈ ਕਰਨ ਦੀ ਆਖਰੀ ਮਿਤੀ 29 ਅਗਸਤ 2024 ਸੀ। ਜਦੋਂ ਕਿ 31 ਅਗਸਤ 2024 ਤੱਕ ਪ੍ਰੋਬੇਸ਼ਨਰੀ ਪੀਰੀਅਡ ਪੂਰਾ ਕਰਨ ਵਾਲੇ 2392 ਮਾਸਟਰ ਕਾਡਰ ਅਤੇ 569 ਲੈਕਚਰਾਰ ਕਾਡਰ ਅਧਿਆਪਕਾਂ ਦੀਆਂ ਬਦਲੀਆਂ ਲਈ ਅਰਜ਼ੀਆਂ 4 ਸਤੰਬਰ 2024 ਤੋਂ ਸ਼ੁਰੂ ਹੋਣਗੀਆਂ। ਇਸ ਦੇ ਸਬੰਧ ਵਿੱਚ, ਬਿਨੈਕਾਰਾਂ ਦਾ ਡੇਟਾ 5 ਸਤੰਬਰ 2024 ਤੱਕ ਸਕੂਲ ਮੁਖੀ/ਡੀ.ਡੀ.ਓ. ਕੋਲ ਦੁਆਰਾ ਤਸਦੀਕ ਕੀਤਾ ਜਾਵੇਗਾ। ਜੇਕਰ ਰਿਕਾਰਡ ਅਨੁਸਾਰ ਬਿਨੈਕਾਰ ਦੇ ਡੇਟਾ ਵਿੱਚ ਕੋਈ ਤਰੁੱਟੀ ਪਾਈ ਜਾਂਦੀ ਹੈ, ਤਾਂ ਸਕੂਲ ਮੁਖੀ/ਡੀ.ਡੀ.ਓ. ਇਸ ਨੂੰ ਠੀਕ ਕਰ ਦੇਵੇਗਾ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਕਈ ਸਕੂਲਾਂ/ਦਫ਼ਤਰਾਂ ਵਿੱਚ ਸਕੂਲ ਮੁਖੀ/ਡੀ.ਡੀ.ਓ. ਨਹੀਂ ਹੈ, ਤਾਂ ਉਹ ਸਕੂਲਾਂ ਵਿੱਚ ਕੰਮ ਕਰ ਰਹੇ ਸੀਨੀਅਰ ਅਧਿਆਪਕ/ਕਰਮਚਾਰੀ ਤਬਾਦਲੇ ਲਈ ਅਪਲਾਈ ਕਰਨ ਵਾਲੇ ਬਿਨੈਕਾਰਾਂ ਦੇ ਡੇਟਾ ਦੀ ਤਸਦੀਕ ਕਰਨਗੇ।