ਪੰਜਾਬ : ਤਰਨਤਾਰਨ ਦੇ ਫੌਜੀ ਜਵਾਨ ਦੀ ਜੰਮੂ ‘ਚ ਸ਼ਹਾਦਤ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਪਿੰਡ ਬੁਰਜ ਦੇ ਰਹਿਣ ਵਾਲੇ ਸਿਪਾਹੀ ਕੁਲਦੀਪ ਸਿੰਘ (Soldier Kuldeep Singh) ਦੀ ਜੰਮੂ-ਕਸ਼ਮੀਰ ‘ਚ ਅੱਤਵਾਦੀ ਮੁਕਾਬਲੇ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ- ਰੋ ਕੇ ਬੁਰਾ ਹਾਲ ਹੈ।
ਤਰਨਤਾਰਨ ਦੇ ਸਿਪਾਹੀ ਦੀ ਸ਼ਹਾਦਤ ‘ਤੇ ਸੀ.ਐਮ ਮਾਨ (CM Mann)ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਸੀ.ਐਮ ਮਾਨ ਨੇ ਟਵੀਟ ਕਰਕੇ ਲਿਖਿਆ, ‘ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬੁਰਜ ਦੇ ਫੌਜੀ ਜਵਾਨ ਕੁਲਦੀਪ ਸਿੰਘ…ਜੋ ਕਿ ਜੰਮੂ ਦੇ ਸੁੰਜਵਾ ਚੌਕ ‘ਤੇ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ…ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ…ਦੇਸ਼ ਪ੍ਰਤੀ ਸਿਪਾਹੀ ਦੇ ਹੌਂਸਲੇ ਨੂੰ ਸਲਾਮ… ਸਰਕਾਰ ਇਸ ਔਖੀ ਘੜੀ ‘ਚ ਸ਼ਹੀਦ ਦੇ ਪਰਿਵਾਰ ਦੇ ਨਾਲ ਹੈ… ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ…
ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਦੀ ਪਤਨੀ ਅਤੇ ਦੋ ਬੇਟੇ ਜੰਮੂ ‘ਚ ਰਹਿੰਦੇ ਹਨ। ਸ਼ਹੀਦ ਜਵਾਨ ਕੁਲਦੀਪ ਸਿੰਘ ਦਾ ਅੰਤਿਮ ਸੰਸਕਾਰ ਭਲਕੇ ਉਨ੍ਹਾਂ ਦੇ ਪਿੰਡ ਬੁਰਜ ਵਿਖੇ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਜਵਾਨ ਕੁਲਦੀਪ ਸਿੰਘ ਜੰਮੂ ਵਿੱਚ ਆਰਮੀ ਕੈਂਟ ਸੁਜਵਾਨ 29ਵੀਂ ਪੈਸਟ ਵਿੱਚ ਗੋਲੀਬਾਰੀ ਦੌਰਾਨ ਸਿਰ ਵਿੱਚ ਗੋਲੀ ਲੱਗਣ ਨਾਲ ਸ਼ਹੀਦ ਹੋ ਗਏ। ਪਰਿਵਾਰ ਨੇ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।