Homeਪੰਜਾਬਕੰਗਨਾ ਰਣੌਤ ਦੇ ਬਿਆਨਾਂ 'ਤੇ ਭਾਜਪਾ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਦਿੱਤਾ...

ਕੰਗਨਾ ਰਣੌਤ ਦੇ ਬਿਆਨਾਂ ‘ਤੇ ਭਾਜਪਾ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਦਿੱਤਾ ਆਪਣਾ ਬਿਆਨ

ਬਟਾਲਾ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ  (Kangana Ranaut) ਦੇ ਬਿਆਨਾਂ ‘ਤੇ ਭਾਜਪਾ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਦਾ ਬਿਆਨ ਸਾਹਮਣੇ ਆਇਆ ਹੈ। ਬਟਾਲਾ ਪਹੁੰਚੇ ਭਾਜਪਾ ਆਗੂ ਤੀਕਸ਼ਣ ਸੂਦ (BJP leader Tikshan Sood) ਨੇ ਕਿਹਾ ਕਿ ਕੰਗਨਾ ਰਣੌਤ ਨੇ ਜੋ ਵੀ ਬਿਆਨ ਦਿੱਤਾ ਹੈ, ਉਸ ‘ਤੇ ਉਨ੍ਹਾਂ ਦੀ ਪਾਰਟੀ ਨੇ ਸਖ਼ਤ ਨੋਟਿਸ ਲਿਆ ਹੈ। ਤੀਕਸ਼ਣ ਸੂਦ ਨੇ ਕਿਹਾ ਕਿ ਕੰਗਨਾ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਕੰਗਨਾ ਦੇ ਅਜਿਹੇ ਅਜੀਬੋ-ਗਰੀਬ ਬਿਆਨ ਭਾਜਪਾ ਦੀ ਛਵੀ ਨੂੰ ਖਰਾਬ ਕਰਦੇ ਹਨ। ਦਰਅਸਲ ਭਾਜਪਾ ਆਗੂ ਤੀਕਸ਼ਣ ਸੂਦ ਅੱਜ ਬਟਾਲਾ ਪੁੱਜੇ ਜਿੱਥੇ ਉਨ੍ਹਾਂ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਹਰ ਬੂਥ ‘ਤੇ 200 ਲੋਕਾਂ ਦੀ ਮੈਂਬਰਸ਼ਿਪ ਕਰੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments