ਅੰਮ੍ਰਿਤਸਰ : ਭਾਰਤੀ ਚੋਣ ਕਮਿਸ਼ਨ (The Election Commission) ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2025 ਦੇ ਆਧਾਰ ‘ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਲਈ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਜਿਸ ਤਹਿਤ ਬੀ.ਐਲ.ਓ. (B.L.O) ਘਰ-ਘਰ ਜਾ ਕੇ ਸਰਵੇਖਣ ਕਰਕੇ ਯੋਗ ਵੋਟਰਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਜ਼ਿਲ੍ਹੇ ਦੇ ਯੋਗ ਵੋਟਰ, ਜੋ ਆਪਣੇ ਵੋਟਰ ਕਾਰਡ ਦੇ ਵੇਰਵੇ ਜਿਵੇਂ ਫੋਟੋ, ਘਰ ਦਾ ਪਤਾ, ਨਾਮ, ਉਮਰ ਨੂੰ ਸਹੀ ਕਰਵਾਉਣਾ ਹੈ ਤਾਂ ਉਹ ਫਾਰਮ 8 ਭਰ ਸਕਦੇ ਹਨ।
ਨਵੀਂ ਵੋਟ ਬਣਾਉਣ ਲਈ ਫਾਰਮ 6 ਭਰਿਆ ਜਾ ਸਕਦਾ ਹੈ। ਵੋਟਾਂ ਕਟਵਾਉਣ ਲਈ ਫਾਰਮ 7 ਭਰ ਕੇ ਬੀ.ਐਲ.ਓ. ਨੂੰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਘਰ-ਘਰ ਜਾ ਕੇ ਸਰਵੇਖਣ ਵਿੱਚ ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਦੇਣ ਅਤੇ ਆਪਣੀ ਵੋਟ ਦੇ ਵੇਰਵੇ ਸਹੀ ਕਰਵਾਉਣ।