ਗੈਜੇਟ ਡੈਸਕ : ਜੇਕਰ ਤੁਸੀਂ ਵਟਸਐਪ ਯੂਜ਼ਰ (WhatsApp User) ਹੋ ਤਾਂ ਤੁਹਾਨੂੰ ਅਕਾਊਂਟ ਡਿਲੀਟ ਕਰਨ ਅਤੇ ਡੀਐਕਟੀਵੇਸ਼ਨ ਦਾ ਮਤਲਬ ਵੀ ਪਤਾ ਹੋਣਾ ਚਾਹੀਦਾ ਹੈ। ਦਰਅਸਲ, ਵਟਸਐਪ ਅਕਾਊਂਟ ਨੂੰ ਡਿਲੀਟ ਕਰਨਾ ਅਤੇ ਡੀਐਕਟੀਵੇਟ ਕਰਨਾ ਦੋ ਵੱਖ-ਵੱਖ ਚੀਜ਼ਾਂ ਹਨ, ਜਿਸ ਬਾਰੇ ਕੰਪਨੀ ਖੁਦ ਵਟਸਐਪ ਉਪਭੋਗਤਾਵਾਂ ਦੀ ਭੰਬਲਭੂਸਾ ਦੂਰ ਕਰਦੀ ਹੈ।
ਵਟਸਐਪ ਅਕਾਊਂਟ ਡੀਐਕਟੀਵੇਟ
ਜਦੋਂ ਵਟਸਐਪ ਅਕਾਊਂਟ ਡੀਐਕਟੀਵੇਟ ਕੀਤਾ ਜਾਦਾਂ ਹੈ ਤਾਂ ਇਸ ਦਾ ਮਤਲਬ ਹੈ ਕਿ ਅਕਾਊਂਟ ਕੁਝ ਸਮੇਂ ਲਈ ਅਸਥਾਈ ਤੌਰ ‘ਤੇ ਬੰਦ ਹੋ ਜਾਦਾਂ ਹੈ। ਵਟਸਐਪ ਉਪਭੋਗਤਾ ਦਾ ਖਾਤਾ ਨਹੀਂ ਮਿਟਾਇਆ ਜਾਂਦਾ ਹੈ। ਪਰ, ਡੀਐਕਟੀਵੇਟ ਅਕਾਊਂਟ 30 ਦਿਨਾਂ ਬਾਅਦ ਡਿਲੀਟ ਜਾਦਾਂ ਹੈ। ਡੀਐਕਟੀਵੇਟ ਅਕਾਊਂਟ ਨੂੰ ਮੁੜ-ਰਜਿਸਟ੍ਰੇਸ਼ਨ ਨਾਲ ਸਰਗਰਮ ਕੀਤਾ ਜਾ ਸਕਦਾ ਹੈ।
ਵਟਸਐਪ ਦਾ ਕਹਿਣਾ ਹੈ ਕਿ ਜਦੋਂ ਕਿਸੇ ਯੂਜ਼ਰ ਦਾ ਫ਼ੋਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ, ਤਾਂ ਵਟਸਐਪ ਅਕਾਊਂਟ ਨੂੰ ਡੀਐਕਟੀਵੇਟ ਕਰ ਦੇਣਾ ਚਾਹੀਦਾ ਹੈ। ਉਸੇ ਖਾਤੇ ਨੂੰ ਨਵੇਂ ਫ਼ੋਨ ਅਤੇ ਸਿਮ ਕਾਰਡ ਨਾਲ ਦੁਬਾਰਾ ਰਜਿਸਟਰ ਕੀਤਾ ਜਾ ਸਕਦਾ ਹੈ।
ਵਟਸਐਪ ਅਕਾਊਂਟ ਨੂੰ ਡੀਐਕਟੀਵੇਟ ‘ਤੇ ਕੀ ਹੁੰਦਾ ਹੈ?
- ਜੇਕਰ ਤੁਹਾਡਾ ਵਟਸਐਪ ਅਕਾਊਂਟ ਡੀਐਕਟੀਵੇਟ ਹੋ ਜਾਦਾਂ ਹੈ, ਅਜੇ ਵੀ ਤੁਹਾਡੇ ਸੰਪਰਕ ਤੁਹਾਡੀ ਪ੍ਰੋਫਾਈਲ ਦੇਖ ਸਕਦੇ ਹਨ।
- ਡੀਐਕਟੀਵੇਟ ਵਟਸਐਪ ਅਕਾਊਂਟ ‘ਤੇ ਮੈਸੇਜ ਵੀ ਭੇਜੇ ਜਾ ਸਕਦੇ ਹਨ, ਹਾਲਾਂਕਿ, 30 ਦਿਨਾਂ ਲਈ ਇਹ ਸੁਨੇਹੇ ਲੰਬਿਤ ਸਥਿਤੀ ਵਿੱਚ ਰਹਿੰਦੇ ਹਨ।
- ਜੇਕਰ 30 ਦਿਨਾਂ ਤੱਕ ਡੀਐਕਟੀਵੇਟ ਵਟਸਐਪ ਅਕਾਊਂਟ ਐਕਿਟਵ ਨਹੀਂ ਕਰਵਾਿੲਆ ਜਾਦਾਂ, ਤਾਂ ਅਕਾਊਂਟ ਨੂੰ ਿਡਲੀਟ ਕਰ ਦਿੱਤਾ ਜਾਂਦਾ ਹੈ।
ਵਟਸਐਪ ਅਕਾਊਂਟ ਡਿਲੀਟ
ਵਟਸਐਪ ਅਕਾਊਂਟ ਨੂੰ ਡਿਲੀਟ ਕਰਨ ਦਾ ਮਤਲਬ ਹੈ ਅਕਾਊਂਟ ਨੂੰ ਪੂਰੀ ਤਰ੍ਹਾਂ ਖਤਮ ਕਰਨਾ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਕੋਈ ਵਟਸਐਪ ਯੂਜ਼ਰ ਗਲਤੀ ਨਾਲ ਅਕਾਊਂਟ ਡਿਲੀਟ ਕਰ ਦਿੰਦਾ ਹੈ ਤਾਂ ਉਸ ਨੂੰ ਦੁਬਾਰਾ ਸਟੋਰ ਨਹੀਂ ਕੀਤਾ ਜਾ ਸਕਦਾ। ਵਟਸਐਪ ਯੂਜ਼ਰਸ ਆਪਣੇ ਖਾਤੇ ਤੱਕ ਮੁੜ ਪਹੁੰਚ ਪ੍ਰਾਪਤ ਨਹੀਂ ਕਰ ਸਕਦੇ ਹਨ।
ਵਟਸਐਪ ਅਕਾਊਂਟ ਡਿਲੀਟ ਹੋਣ ‘ਤੇ ਕੀ ਹੁੰਦਾ ਹੈ-
- ਵਟਸਐਪ ਅਕਾਊਂਟ ਸਾਰੀਆਂ ਡਿਵਾਈਸਾਂ ਤੋਂ ਡਿਲੀਟ ਹੋ ਜਾਂਦਾ ਹੈ।
- ਵਟਸਐਪ ਸੁਨੇਹਿਆਂ ਦੀ ਸਾਰੀ ਪੁਰਾਣੀ ਚੈਟ ਹਿਸਟਰੀ ਮਿਟ ਜਾਂਦੀ ਹੈ।
- ਵਟਸਐਪ ‘ਤੇ ਮੌਜੂਦ ਸਾਰੇ ਗਰੁੱਪ ਹਮੇਸ਼ਾ ਲਈ ਡਿਲੀਟ ਕਰ ਦਿੱਤੇ ਜਾਣਗੇ।
- ਗੂਗਲ ਅਕਾਊਂਟ ਦੇ ਬੈਕਅੱਪ ਸੰਬੰਧੀ ਸਾਰਾ ਡਾਟਾ ਖਤਮ ਹੋ ਜਾਵੇਗਾ।
- ਵਟਸਐਪ ਯੂਜ਼ਰ ਨੂੰ ਚੈਨਲ ਐਡਮਿਨ ਅਤੇ ਫਾਲੋਅਰਸ ਤੋਂ ਹਟ ਜਾਦਾਂ ਹੈ।
- ਯੂਜ਼ਰ ਦਾ ਵਟਸਐਪ ਚੈਨਲ ਵੀ ਹਮੇਸ਼ਾ ਲਈ ਡਿਲੀਟ ਹੋ ਜਾਵੇਗਾ।