Homeਦੇਸ਼ਸਮਾਜਵਾਦੀ ਪਾਰਟੀ ਦੇ ਨੇਤਾ ਨਵਾਬ ਸਿੰਘ ਯਾਦਵ ਖ਼ਿਲਾਫ਼ ਬਲਾਤਕਾਰ ਦੀ ਹੋਈ ਪੁਸ਼ਟੀ

ਸਮਾਜਵਾਦੀ ਪਾਰਟੀ ਦੇ ਨੇਤਾ ਨਵਾਬ ਸਿੰਘ ਯਾਦਵ ਖ਼ਿਲਾਫ਼ ਬਲਾਤਕਾਰ ਦੀ ਹੋਈ ਪੁਸ਼ਟੀ

ਉੱਤਰ ਪ੍ਰਦੇਸ਼: ਯੂ.ਪੀ ਦੇ ਕਨੌਜ ਨਾਬਾਲਿਗ ਬਲਾਤਕਾਰ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਸਮਾਜਵਾਦੀ ਪਾਰਟੀ ਦੇ ਨੇਤਾ ਨਵਾਬ ਸਿੰਘ ਯਾਦਵ (Samajwadi Party Leader Nawab Singh Yadav) ਖ਼ਿਲਾਫ਼ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਦਰਅਸਲ, ਨਾਬਾਲਗ ਵੱਲੋਂ ਬਲਾਤਕਾਰ ਦਾ ਦੋਸ਼ ਲਗਾਉਣ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਸਮਾਜਵਾਦੀ ਪਾਰਟੀ (ਸਪਾ) ਨੇਤਾ ਨਵਾਬ ਸਿੰਘ ਯਾਦਵ ਦਾ ਡੀ.ਐਨ.ਏ. ਨਮੂਨਾ ਕਥਿਤ ਬਲਾਤਕਾਰ ਪੀੜਤਾ ਨਾਲ ਮੇਲਣ ਲਈ ਲਿਆ ਗਿਆ ਸੀ। ਇਸ ਮਾਮਲੇ ਵਿੱਚ ਡੀ.ਐਨ.ਏ. ਟੈਸਟ ਦੀ ਮੰਗ ਕੀਤੀ ਗਈ ਸੀੈ ਤਾਂ ਜੋ ਇਸ ਗੱਲ ਦੀ ਪੁਸ਼ਟੀ ਹੋ ​​ਸਕੇ ਕਿ ਮੁਲਜ਼ਮ ਨਵਾਬ ਸਿੰਘ ਯਾਦਵ ਦਾ ਇਸ ਅਪਰਾਧ ਨਾਲ ਕੋਈ ਸਬੰਧ ਹੈ ਜਾਂ ਨਹੀਂ।

ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਨਵਾਬ ਸਿੰਘ ਯਾਦਵ ਦਾ ਡੀ.ਐਨ.ਏ. ਸੈਂਪਲ ਜਾਂਚ ਲਈ ਭੇਜਿਆ ਗਿਆ ਸੀ। ਡੀ.ਐਨ.ਏ. ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਨਵਾਬ ਸਿੰਘ ਯਾਦਵ ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਹੈ। ਇਸ ਮਾਮਲੇ ‘ਚ ਇਹ ਤੈਅ ਹੋ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments