Home Sport ਭਾਰਤ ਦੇ ਯੋਗੇਸ਼ ਕਥੁਨਿਆਂ ਨੇ ਪੈਰਾਲੰਪਿਕ ‘ਚ ਜਿੱਤਿਆ ਦੂਜਾ ਚਾਂਦੀ ਦਾ ਤਗਮਾ

ਭਾਰਤ ਦੇ ਯੋਗੇਸ਼ ਕਥੁਨਿਆਂ ਨੇ ਪੈਰਾਲੰਪਿਕ ‘ਚ ਜਿੱਤਿਆ ਦੂਜਾ ਚਾਂਦੀ ਦਾ ਤਗਮਾ

0

ਪੈਰਿਸ : ਭਾਰਤ ਦੇ ਯੋਗੇਸ਼ ਕਥੁਨਿਆਂ (India’s Yogesh Kathunian) ਨੇ ਸੋਮਵਾਰ ਨੂੰ ਯਾਨੀ ਅੱਜ ਪੈਰਿਸ ‘ਚ ਚੱਲ ਰਹੀਆਂ ਖੇਡਾਂ ‘ਚ ਪੁਰਸ਼ਾਂ ਦੇ ਡਿਸਕਸ ਥਰੋਅ ਐੱਫ-56 ਈਵੈਂਟ ‘ਚ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਆਪਣਾ ਲਗਾਤਾਰ ਦੂਜਾ ਪੈਰਾਲੰਪਿਕ ਚਾਂਦੀ ਦਾ ਤਗਮਾ ਜਿੱਤਿਆ।

29 ਸਾਲਾ ਖਿਡਾਰੀ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਡਿਸਕਸ 42.22 ਮੀਟਰ ਸੁੱਟ ਕੇ ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕ ਵਿੱਚ ਜਿੱਤੇ ਚਾਂਦੀ ਦੇ ਤਗ਼ਮੇ ਵਿੱਚ ਵਾਧਾ ਕੀਤਾ। ਬ੍ਰਾਜ਼ੀਲ ਦੇ ਕਲਾਉਡਨੀ ਬਤਿਸਤਾ ਡੋਸ ਸੈਂਟੋਸ ਨੇ ਆਪਣੀ ਪੰਜਵੀਂ ਕੋਸ਼ਿਸ਼ ਵਿੱਚ 46.86 ਮੀਟਰ ਦੀ ਕੋਸ਼ਿਸ਼ ਨਾਲ ਨਵਾਂ ਖੇਡਾਂ ਦਾ ਰਿਕਾਰਡ ਬਣਾ ਕੇ ਪੈਰਾਲੰਪਿਕ ਸੋਨ ਤਗਮੇ ਦੀ ਹੈਟ੍ਰਿਕ ਦਰਜ ਕੀਤੀ। ਗ੍ਰੀਸ ਦੇ ਕੋਨਸਟੈਂਟਿਨੋਸ ਤਜ਼ੋਨਿਸ ਨੇ 41.32 ਮੀਟਰ ਨਾਲ ਕਾਂਸੀ ਦਾ ਤਗਮਾ ਜਿੱਤਿਆ।

F-56 ਅਸਮਰਥਤਾਵਾਂ ਵਾਲੇ ਐਥਲੀਟਾਂ ਲਈ ਬੈਠਣ ਵਾਲੀ ਫੀਲਡ ਈਵੈਂਟ ਸ਼੍ਰੇਣੀ ਹੈ। ਇਸ ਵਰਗੀਕਰਨ ਵਿੱਚ ਅੰਗ ਕੱਟਣ ਅਤੇ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਵਾਲੇ ਲੋਕ ਹਿੱਸਾ ਲੈਂਦੇ ਹਨ।

Exit mobile version