Home ਹਰਿਆਣਾ ਦਿਗਵਿਜੇ ਸਿੰਘ ਚੌਟਾਲਾ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਕੀਤਾ ਜਾਰੀ

ਦਿਗਵਿਜੇ ਸਿੰਘ ਚੌਟਾਲਾ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਕੀਤਾ ਜਾਰੀ

0

ਡੱਬਵਾਲੀ : ਸਬ ਡਵੀਜ਼ਨ ਦੇ ਪਿੰਡ ਬਿੱਜੂਵਾਲੀ , ਮਸੀਤਾਂ ਅਤੇ ਗੋਵਿੰਦਗੜ੍ਹ ਦੇ ਪਿੰਡਾਂ ਵਿੱਚ ਜੇ.ਜੇ.ਪੀ. ਦੇ ਐਲਾਨੇ ਉਮੀਦਵਾਰ ਦਿਗਵਿਜੇ ਸਿੰਘ ਚੌਟਾਲਾ (Digvijay Singh Chautala) ਵੱਲੋਂ ਹਾਲ ਹੀ ਵਿੱਚ ਇੱਕ ਸੰਸਥਾ ਦੇ ਨਾਂ ’ਤੇ ਬਣਾਈ ਗਈ ਈ-ਲਾਇਬ੍ਰੇਰੀਆਂ ਨੂੰ ਲੈ ਕੇ ਸਿਆਸੀ ਹੰਗਾਮਾ ਹੋ ਗਿਆ ਹੈ।

ਸ਼ਿਕਾਇਤ ਮਿਲਣ ‘ਤੇ ਚੋਣ ਅਧਿਕਾਰੀ ਨੇ ਜਾਂਚ ਕਰਵਾਈ ਅਤੇ ਹੁਣ ਇਸ ਸਬੰਧੀ ਦਿਗਵਿਜੇ ਸਿੰਘ ਚੌਟਾਲਾ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਪਿੰਡ ਬਿੱਜੂਵਾਲੀ ਵਿੱਚ 24 ਅਗਸਤ ਨੂੰ ਦਿਗਵਿਜੇ ਸਿੰਘ ਚੌਟਾਲਾ ਨੇ ਪੰਚਾਇਤ ਜਾਂ ਬਲਾਕ ਵਿਕਾਸ ਅਫ਼ਸਰ ਦੀ ਮਨਜ਼ੂਰੀ ਤੋਂ ਬਿਨਾਂ ਪਿੰਡ ਵਿੱਚ ਈ-ਲਾਇਬ੍ਰੇਰੀ ਦਾ ਉਦਘਾਟਨ ਕੀਤਾ ਸੀ। ਲਾਇਬ੍ਰੇਰੀ ਵਿੱਚ ਕਈ ਤਰ੍ਹਾਂ ਦੀਆਂ ਵਸਤੂਆਂ ਲਗਾਈਆਂ ਗਈਆਂ ਸਨ।

ਇਸ ਸਬੰਧੀ ਜਾਂਚ ਅਧਿਕਾਰੀ ਦੀ ਰਿਪੋਰਟ ਤੋਂ ਬਾਅਦ ਦਿਗਵਿਜੇ ਸਿੰਘ ਚੌਟਾਲਾ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਜਾਰੀ ਕਰਕੇ 48 ਘੰਟਿਆਂ ਅੰਦਰ ਸਪੱਸ਼ਟੀਕਰਨ ਮੰਗਿਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਮਸੀਤਾਂ ਅਤੇ ਗੋਵਿੰਦਗੜ੍ਹ ਵਿੱਚ ਵੀ ਈ-ਲਾਇਬਰੇਰੀ ਬਣਾਈ ਗਈ ਅਤੇ ਇਸ ਦੇ ਬਾਹਰ ਵੱਡੇ-ਵੱਡੇ ਬੋਰਡ ਲਗਾਏ ਗਏ। ਨੋਟਿਸ ਵਿੱਚ ਇਨ੍ਹਾਂ ਬੋਰਡਾਂ ਬਾਰੇ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ।

ਦਰਅਸਲ ਮਸੀਤਾ ‘ਚ ਬੋਰਡ ਲਗਾਉਣ ਨੂੰ ਲੈ ਕੇ ਕਾਂਗਰਸੀ ਆਗੂ ਵਿਨੋਦ ਬਾਂਸਲ ਨੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਉਥੇ ਲੱਗੇ ਬੋਰਡ ਨੂੰ ਹਟਾ ਦਿੱਤਾ ਪਰ ਬਾਅਦ ‘ਚ ਕੁਝ ਲੋਕਾਂ ਨੇ ਇਸ ਨੂੰ ਦੁਬਾਰਾ ਲਗਾ ਦਿੱਤਾ। ਹੁਣ ਪ੍ਰਸ਼ਾਸਨ ਨੇ ਇਸ ਬੋਰਡ ਨੂੰ ਦੁਬਾਰਾ ਹਟਾ ਦਿੱਤਾ ਹੈ ਅਤੇ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਹੈ।

Exit mobile version