ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਜਲਦ ਹੀ ਡਬਲ ਡੇਕਰ ਬੱਸਾਂ (Double Decker Buses) ਦੀ ਸਹੂਲਤ ਮਿਲਣ ਵਾਲੀ ਹੈ। ਇਨ੍ਹਾਂ ਬੱਸਾਂ ਨੂੰ ਚਲਾਉਣ ਦੀ ਪ੍ਰੇਰਨਾ ਮੁੰਬਈ ਤੋਂ ਲਈ ਗਈ ਹੈ। ਮੁੰਬਈ ਵਿੱਚ ਡਬਲ ਡੇਕਰ ਬੱਸਾਂ ਸਫ਼ਲਤਾਪੂਰਵਕ ਚੱਲ ਰਹੀਆਂ ਹਨ। ਇਸ ਤੋਂ ਪ੍ਰੇਰਨਾ ਲੈਂਦਿਆਂ ਅਰਬਨ ਟਰਾਂਸਪੋਰਟ ਡਾਇਰੈਕਟੋਰੇਟ ਨੇ ਲਖਨਊ ਵਿੱਚ ਵੀ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਹੈ। ਜਲਦੀ ਹੀ ਰਾਜਧਾਨੀ ਦੀਆਂ ਸੜਕਾਂ ‘ਤੇ ਡਬਲ ਡੈਕਰ ਬੱਸਾਂ ਚੱਲਣਗੀਆਂ।
ਘੱਟੋ-ਘੱਟ 20 ਰੁਪਏ ਅਤੇ ਵੱਧ ਤੋਂ ਵੱਧ 80 ਰੁਪਏ ਹੋਵੇਗਾ ਕਿਰਾਇਆ
ਇਸ ਯੋਜਨਾ ਤਹਿਤ ਲਖਨਊ ਵਿੱਚ ਜਲਦੀ ਹੀ ਡਬਲ ਡੇਕਰ ਸਿਟੀ ਬੱਸਾਂ ਚਲਾਈਆਂ ਜਾਣਗੀਆਂ ਅਤੇ ਸ਼ਹਿਰ ਵਾਸੀ ਇਨ੍ਹਾਂ ਵਿੱਚ ਸਫਰ ਕਰ ਸਕਣਗੇ। ਜਾਣਕਾਰੀ ਅਨੁਸਾਰ ਡਬਲ ਡੈਕਰ ਬੱਸਾਂ ਨਵਰਾਤਰੇ ਤੋਂ ਚੱਲਣਗੀਆਂ। ਜਿਸ ਦਾ ਕਿਰਾਇਆ ਘੱਟੋ-ਘੱਟ 20 ਰੁਪਏ ਅਤੇ ਵੱਧ ਤੋਂ ਵੱਧ 80 ਰੁਪਏ ਹੋਵੇਗਾ। ਇਸ ਨਵੀਂ ਪਹਿਲਕਦਮੀ ਨਾਲ ਨਾ ਸਿਰਫ਼ ਟ੍ਰੈਫਿਕ ਸਮੱਸਿਆ ਦਾ ਹੱਲ ਹੋਵੇਗਾ ਸਗੋਂ ਸ਼ਹਿਰ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ।