Home ਹਰਿਆਣਾ ਭੌਂਡਸੀ ਜੇਲ੍ਹ ਸੁਪਰਡੈਂਟ ਸੁਨੀਲ ਸਾਂਗਵਾਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਭੌਂਡਸੀ ਜੇਲ੍ਹ ਸੁਪਰਡੈਂਟ ਸੁਨੀਲ ਸਾਂਗਵਾਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

0

ਚੰਡੀਗੜ੍ਹ: ਭੌਂਡਸੀ (ਗੁਰੂਗ੍ਰਾਮ) ਜੇਲ੍ਹ ਸੁਪਰਡੈਂਟ ਸੁਨੀਲ ਸਾਂਗਵਾਨ (Jail Superintendent Sunil Sangwan) ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਵੀ.ਆਰ.ਐਸ. ਲਈ ਪੱਤਰ ਭੇਜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿਭਾਗ ਵਿੱਚ ਸਾਢੇ 22 ਸਾਲ ਦੀ ਨੌਕਰੀ ਤੋਂ ਬਾਅਦ ਸੁਨੀਲ ਸਾਂਗਵਾਨ ਹੁਣ ਸਿਆਸਤ ਵਿੱਚ ਕੁੱਦਣਗੇ। ਉਨ੍ਹਾਂ ਦੇ ਚਰਖੀ ਦਾਦਰੀ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜਨ ਦੇ ਕਿਆਸ ਲਗਾਏ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਸੁਨੀਲ ਸਾਂਗਵਾਨ ਦੇ ਪਿਤਾ ਅਤੇ ਸਾਬਕਾ ਸਹਿਕਾਰਤਾ ਮੰਤਰੀ ਸਤਪਾਲ ਸਾਂਗਵਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਜਨਵਰੀ 2002 ਵਿੱਚ, ਸੁਨੀਲ ਸਾਂਗਵਾਨ ਦੀ ਪਹਿਲੀ ਪੋਸਟਿੰਗ ਗੁਰੂਗ੍ਰਾਮ ਜੇਲ੍ਹ ਵਿੱਚ ਡਿਪਟੀ ਸੁਪਰਡੈਂਟ ਵਜੋਂ ਹੋਈ ਸੀ। ਹੁਣ ਇਸ ਜੇਲ੍ਹ ਦੇ ਸੁਪਰਡੈਂਟ ਹੁੰਦਿਆਂ ਉਨ੍ਹਾਂ ਸਰਕਾਰੀ ਸੇਵਾਵਾਂ ਤੋਂ ਅਸਤੀਫ਼ਾ ਦੇ ਦਿੱਤਾ ਹੈ।

1996 ਵਿੱਚ ਸਤਪਾਲ ਸਾਂਗਵਾਨ ਨੇ ਦੂਰਸੰਚਾਰ ਵਿਭਾਗ ਵਿੱਚ ਐਸ.ਡੀ.ਓ. ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਐਚ.ਵੀ.ਪੀ ਦੀ ਟਿਕਟ ‘ਤੇ ਦਾਦਰੀ ਤੋਂ ਪਹਿਲੀ ਚੋਣ ਜਿੱਤੀ ਸੀ, ਸਾਬਕਾ ਮੁੱਖ ਮੰਤਰੀ ਚੌ. ਬੰਸੀ ਲਾਲ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਰਹੇ ਹਨ। ਅੱਜ ਵੀ ਸਤਪਾਲ ਸਾਂਗਵਾਨ ਬੰਸੀਲਾਲ ਦੇ ‘ਬੁਲਡੋਜ਼ਰ’ ਵਜੋਂ ਜਾਣੇ ਜਾਂਦੇ ਹਨ।
ਸੁਨੀਲ ਸਾਂਗਵਾਨ ਦਾ ਬੇਟਾ ਅਤੇ ਬੇਟੀ ਦੋਵੇਂ ਫੌਜ ‘ਚ ਕਪਤਾਨ ਹਨ।

Exit mobile version