Home ਸੰਸਾਰ ਰੂਸ ਦੇ ਪੂਰਬੀ ਖੇਤਰ ‘ਚ ਲਾਪਤਾ ਹੋਏ MI-8 ਹੈਲੀਕਾਪਟਰ ਦੀ ਭਾਲ ‘ਚ...

ਰੂਸ ਦੇ ਪੂਰਬੀ ਖੇਤਰ ‘ਚ ਲਾਪਤਾ ਹੋਏ MI-8 ਹੈਲੀਕਾਪਟਰ ਦੀ ਭਾਲ ‘ਚ ਰੁੱਝੇ ਬਚਾਅ ਕਰਮਚਾਰੀ

0

ਮਾਸਕੋ : ਬਚਾਅ ਕਰਮਚਾਰੀ ਅੱਜ ਰੂਸ (Russia) ਦੇ ਪੂਰਬੀ ਖੇਤਰ ਵਿਚ ਲਾਪਤਾ ਹੋਏ ਹੈਲੀਕਾਪਟਰ ਦੀ ਭਾਲ ਵਿਚ ਰੁੱਝੇ ਹੋਏ ਹਨ। ਇਸ ਹੈਲੀਕਾਪਟਰ ਵਿੱਚ 22 ਯਾਤਰੀ ਸਵਾਰ ਸਨ। ਰੂਸ ਦੀ ਫੈਡਰਲ ਏਅਰ ਟਰਾਂਸਪੋਰਟ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਐਮ.ਆਈ-8 ਹੈਲੀਕਾਪਟਰ ਨੇ ਕਾਮਚਟਕਾ ਖੇਤਰ ਵਿਚ ਵਚਕਾਜ਼ੇਟਸ ਜਵਾਲਾਮੁਖੀ ਦੇ ਨੇੜੇ ਤੋਂ ਉਡਾਣ ਭਰੀ ਸੀ, ਪਰ ਉਹ ਸਮੇਂ ਸਿਰ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚਿਆ।

ਏਜੰਸੀ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਹੈਲੀਕਾਪਟਰ ‘ਚ 19 ਯਾਤਰੀ ਅਤੇ ਚਾਲਕ ਦਲ ਦੇ ਤਿੰਨ ਮੈਂਬਰ ਸਵਾਰ ਸਨ। ਐਮ.ਆਈ-8 ਇੱਕ ਦੋ-ਇੰਜਣ ਵਾਲਾ ਹੈਲੀਕਾਪਟਰ ਹੈ ਜੋ 1960 ਵਿੱਚ ਤਿਆਰ ਕੀਤਾ ਗਿਆ ਸੀ। ਇਹ ਰੂਸ ਵਿੱਚ ਵਿਆਪਕ ਤੌਰ ‘ਤੇ ਵਰਤਿਆ ਜਾਂਦਾ ਹੈ, ਜਿੱਥੇ ਅਕਸਰ ਦੁਰਘਟਨਾਵਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਐਮ.ਆਈ-8 ਹੈਲੀਕਾਪਟਰ ਗੁਆਂਢੀ ਦੇਸ਼ਾਂ ਅਤੇ ਹੋਰ ਕਈ ਦੇਸ਼ਾਂ ਵਿਚ ਵੀ ਵਰਤੇ ਜਾਂਦੇ ਹਨ।

Exit mobile version