ਜਲੰਧਰ : ਅੱਜ ਸਵੇਰੇ ਡੀ.ਸੀ. ਦਫ਼ਤਰ (DC Office) ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਐਸ.ਡੀ.ਐਮ-1 ਡਾ: ਜੈ ਇੰਦਰ ਸਿੰਘ ਦੇ ਦਫ਼ਤਰ ਦੇ ਬਾਹਰ ਲੱਗੇ ਏ.ਟੀ.ਐਮ. ਦਾ ਅਚਾਨਕ ਸਾਇਰਨ ਵੱਜਣ ਲੱਗਾ। ਸਾਇਰਨ ਵੱਜਦੇ ਹੀ ਕੰਪਲੈਕਸ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਅਤੇ ਆਮ ਲੋਕ ਤੁਰੰਤ ਏ.ਟੀ.ਐਮ. ਦੇ ਨੇੜੇ ਪਹੁੰਚੇ ਅਤ ਉਨ੍ਹਾਂ ਨੇ ਏ.ਟੀ.ਐਮ ਨੂੰ ਘੇਰ ਲਿਆ ਪਰ ਏ.ਟੀ.ਐਮ. ਅੰਦਰੋਂ ਖਾਲੀ ਦਿਖਾ। ਪਰ 15 ਘੰਟੇ ਤੱਕ ਲਗਾਤਾਰ ਸਾਇਰਨ ਵੱਜਦਾ ਰਿਹਾ, ਜਿਸ ਕਾਰਨ ਪੁਲਿਸ ਮੁਲਾਜ਼ਮਾਂ ਨੇ ਇਸ ਸਬੰਧੀ ਬੈਂਕ ਨੂੰ ਸੂਚਿਤ ਕੀਤਾ।
ਜਦੋਂ ਬੈਂਕ ਕਰਮਚਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਚੂਹਿਆਂ ਨੇ ਏ.ਟੀ.ਐਮ ਦੀਆਂ ਤਾਰਾਂ ਨੂੰ ਕੱਟ ਦਿੱਤਾ ਸੀ, ਜਿਸ ਕਾਰਨ ਸਾਇਰਨ ਵੱਜਣ ਲੱਗਾ। ਬੈਂਕ ਮੁਲਾਜ਼ਮਾਂ ਨੇ ਏ.ਟੀ.ਐਮ. ਨੂੰ ਲੋਕਾਂ ਲਈ ਬੰਦ ਕਰ ਦਿੱਤਾ, ਜਿਸ ਨੂੰ ਮੁਰੰਮਤ ਤੋਂ ਬਾਅਦ ਖੋਲ੍ਹਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਬੰਧਕੀ ਕੰਪਲੈਕਸ ਵਿੱਚ ਰੋਜ਼ਾਨਾ ਆਉਣ ਵਾਲੇ ਸੈਂਕੜੇ ਲੋਕਾਂ ਅਤੇ ਸਰਕਾਰੀ ਮੁਲਾਜ਼ਮਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਉਕਤ ਏ.ਟੀ.ਐਮ. ਨੂੰ ਇੱਥੇ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ।