Homeਪੰਜਾਬਸਿੱਧੂ ਮੂਸੇਵਾਲਾ ਕਤਲ ਕੇਸ 'ਚ ਵੱਡਾ ਅਪਡੇਟ, 13 ਸਤੰਬਰ ਨੂੰ ਹੋਵੇਗੀ ਮੁਲਜ਼ਮਾਂ...

ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਵੱਡਾ ਅਪਡੇਟ, 13 ਸਤੰਬਰ ਨੂੰ ਹੋਵੇਗੀ ਮੁਲਜ਼ਮਾਂ ਦੀ ਅਗਲੀ ਪੇਸ਼ੀ

ਮਾਨਸਾ: ਸਿੱਧੂ ਮੂਸੇਵਾਲਾ ਕਤਲ ਕਾਂਡ (The Sidhu Moosewala Murder Case) ਦੇ ਚਾਰ ਸ਼ੂਟਰਾਂ ਅਤੇ ਹੋਰ ਮੁਲਜ਼ਮਾਂ ਨੂੰ ਬੀਤੇ ਦਿਨ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ਦੀ ਸ਼ਨਾਖਤ ਗਵਾਹਾਂ ਵੱਲੋਂ ਕੀਤੀ ਗਈ। ਇਸ ਦੇ ਲਈ ਅਦਾਲਤ ਨੇ ਮੁਲਜ਼ਮਾਂ ਦੀ ਅਗਲੀ ਪੇਸ਼ੀ 13 ਸਤੰਬਰ ਨੂੰ ਤੈਅ ਕੀਤੀ ਹੈ।

ਦੱਸ ਦੇਈਏ ਕਿ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਨੂੰ ਲਾਰੇਂਸ ਬਿਸ਼ਨੋਈ ਸਮੇਤ ਕਰੀਬ 27 ਮੁਲਜ਼ਮਾਂ ਸਮੇਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬੀਤੇ ਦਿਨ ਸ਼ੂਟਰ ਕੁਲਦੀਪ, ਦੀਪਕ ਮੁੰਡੀ, ਅੰਕਿਤ ਸੇਰਸਾ, ਪ੍ਰਿਅਵਰਤ ਫੌਜੀ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਮਨਪ੍ਰੀਤ ਮਾਨੀ ਰਾਏ, ਸੰਦੀਪ ਕੇਕੜਾ, ਕੇਸ਼ਵ ਕੁਮਾਰ ਨੂੰ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਗਵਾਹਾਂ ਵੱਲੋਂ ਉਨ੍ਹਾਂ ਦੀ ਪਛਾਣ ਕੀਤੀ ਗਈ। ਅਦਾਲਤ ਨੇ ਇਸ ਘਟਨਾ ਦੌਰਾਨ ਵਰਤੀ ਗਈ ਪਿਸਤੌਲ, ਵਾਹਨ ਆਦਿ ਨੂੰ ਅਗਲੀ ਸੁਣਵਾਈ ‘ਤੇ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਹਨ। ਮੁਲਜ਼ਮਾਂ ਦੀ ਅਗਲੀ ਪੇਸ਼ੀ 13 ਸਤੰਬਰ ਨੂੰ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments