Home ਹਰਿਆਣਾ ਸੋਨੀਪਤ ‘ਚ NIA ਦੀ ਟੀਮ ਨੇ ਵਕੀਲ ਪੰਕਜ ਤਿਆਗੀ ਦੇ ਘਰ ‘ਤੇ...

ਸੋਨੀਪਤ ‘ਚ NIA ਦੀ ਟੀਮ ਨੇ ਵਕੀਲ ਪੰਕਜ ਤਿਆਗੀ ਦੇ ਘਰ ‘ਤੇ ਕੀਤੀ ਛਾਪੇਮਾਰੀ

0

ਸੋਨੀਪਤ: ਸੋਨੀਪਤ ਦੇ ਵਰਧਮਾਨ ਸੋਸਾਇਟੀ ਸਥਿਤ ਪੰਕਜ ਤਿਆਗੀ (Pankaj Tyagi) ਨਾਂ ਦੇ ਵਕੀਲ ਦੇ ਘਰ ਅੱਜ ਸਵੇਰੇ 5 ਵਜੇ ਐਨ.ਆਈ.ਏ. ਦੀ ਟੀਮ ਛਾਪੇਮਾਰੀ ਲਈ ਪਹੁੰਚੀ। ਟੀਮ ਕਰੀਬ 5 ਘੰਟੇ ਪੁੱਛਗਿੱਛ ਕਰਨ ਤੋਂ ਬਾਅਦ ਪੰਕਜ ਤਿਆਗੀ ਦੇ ਘਰ ਤੋਂ ਕੁਝ ਜ਼ਰੂਰੀ ਦਸਤਾਵੇਜ਼ ਅਤੇ ਫ਼ੋਨ ਆਪਣੇ ਕਬਜ਼ੇ ‘ਚ ਲੈ ਕੇ ਰਵਾਨਾ ਹੋਈ, ਜਦਕਿ ਪੰਕਜ ਤਿਆਗੀ ਨੂੰ ਵੀ ਐਨ.ਆਈ.ਏ. ਨੇ ਹਿਰਾਸਤ ਵਿੱਚ ਲਿਆ।

ਦੱਸ ਦੇਈਏ ਕਿ ਰਾਸ਼ਟਰੀ ਜਾਂਚ ਏਜੰਸੀ ਪਾਬੰਦੀਸ਼ੁਦਾ ਸੰਗਠਨ ਦੇ ਨੇਤਾਵਾਂ ਦੇ ਖ਼ਿਲਾਫ਼ ਨਕਸਲੀ ਮਾਮਲੇ ‘ਚ ਚਾਰ ਸੂਬਿਆਂ ‘ਚ ਛਾਪੇਮਾਰੀ ਕਰ ਰਹੀ ਹੈ। ਐਨ.ਆਈ.ਏ. ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਸਰਕਾਰ ਦੇ ਖ਼ਿਲ਼ਾਫ਼ ਕਈ ਫਰੰਟ ਜਥੇਬੰਦੀਆਂ ਅਤੇ ਵਿਦਿਆਰਥੀ ਵਿੰਗ ਕੰਮ ਕਰ ਰਹੇ ਹਨ। ਇਸ ਦੇ ਤਹਿਤ ਹਰਿਆਣਾ ਦੇ ਸੋਨੀਪਤ ਦੇ ਵਰਧਮਾਨ ਸ਼ਹਿਰ ‘ਚ ਸਥਿਤ ਫਲੈਟ ਨੰਬਰ 1101 ਦੇ ਘਰ ‘ਤੇ ਛਾਪੇਮਾਰੀ ਕੀਤੀ ਗਈ ਹੈ, ਜਿਸ ‘ਚ ਪੰਕਜ ਤਿਆਗੀ ਨਾਂ ਦਾ ਵਕੀਲ ਰਹਿੰਦਾ ਹੈ।

ਹਾਲਾਂਕਿ ਪੰਕਜ ਤਿਆਗੀ ਨੇ ਮੀਡੀਆ ਰੂਮ ‘ਤੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਲਖਨਊ ‘ਚ ਐਨ.ਆਈ.ਏ. ਨੇ ਮਾਮਲਾ ਦਰਜ ਕੀਤਾ ਹੈ, ਜਿਸ ਲਈ ਪੁੱਛਗਿੱਛ ਲਈ ਟੀਮ ਉਨ੍ਹਾਂ ਦੇ ਘਰ ਪਹੁੰਚੀ ਸੀ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਜਾ ਰਹੀ ਹੈ, ਸਾਡਾ ਉਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੰਕਜ ਤਿਆਗੀ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਫਿਲਹਾਲ ਟੀਮ ਛਾਪੇਮਾਰੀ ਤੋਂ ਬਾਅਦ ਰਵਾਨਾ ਹੋ ਗਈ ਹੈ ਅਤੇ ਘਰ ‘ਚੋਂ ਜ਼ਰੂਰੀ ਦਸਤਾਵੇਜ਼ ਅਤੇ ਮੋਬਾਇਲ ਫੋਨ ਜ਼ਬਤ ਕਰ ਲਏ ਹਨ। ਪੰਕਜ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

Exit mobile version