ਸਪੋਰਟਸ ਡੈਸਕ : ਪੈਰਿਸ ਪੈਰਾਲੰਪਿਕ ਖੇਡਾਂ (Paris Paralympic Games) ‘ਚ ਪ੍ਰੀਤੀ ਪਾਲ (Preeti Pal) ਨੇ ਮਹਿਲਾਵਾਂ ਦੇ 100 ਮੀਟਰ ਟੀ35 ਈਵੈਂਟ ‘ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਨੂੰ ਤੀਜਾ ਤਮਗਾ ਦਿਵਾਇਆ। 23 ਸਾਲਾ ਪ੍ਰੀਤੀ ਪਾਲ ਨੇ 100 ਮੀਟਰ ਟੀ35 ਈਵੈਂਟ ਵਿੱਚ 14.21 ਸਕਿੰਟ ਦੇ ਨਿੱਜੀ ਸਰਵੋਤਮ ਸਮੇਂ ਨਾਲ ਤਮਗਾ ਜਿੱਤਿਆ।
ਇਸ ਤੋਂ ਪਹਿਲਾਂ, ਅਵਨੀ ਲੇਖਾਰਾ ਸ਼ੁੱਕਰਵਾਰ ਨੂੰ ਯਾਨੀ ਅੱਜ ਇੱਥੇ ਔਰਤਾਂ ਦੇ 10 ਮੀਟਰ ਏਅਰ ਰਾਈਫਲ (ਐਸ.ਐਚ1) ਈਵੈਂਟ ਵਿੱਚ ਆਪਣੀ ਜਿੱਤ ਨਾਲ ਦੋ ਪੈਰਾਲੰਪਿਕ ਸੋਨ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ। ਇਸੇ ਮੁਕਾਬਲੇ ਵਿੱਚ ਉਨ੍ਹਾਂ ਦੀ ਹਮਵਤਨ ਮੋਨਾ ਅਗਰਵਾਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ।
ਪ੍ਰੀਤੀ ਦਾ ਕਾਂਸੀ ਦਾ ਤਮਗਾ ਪੈਰਿਸ ਪੈਰਾਲੰਪਿਕ ਵਿੱਚ ਪੈਰਾ-ਐਥਲੈਟਿਕਸ ਵਿੱਚੋਂ ਭਾਰਤ ਦਾ ਪਹਿਲਾ ਤਮਗਾ ਹੈ। ਚੀਨ ਦੇ ਝੂ ਜੀਆ (13.58) ਅਤੇ ਗੁਓ ਕਿਆਨਕਿਆਨ (13.74) ਨੇ ਕ੍ਰਮਵਾਰ ਸੋਨਾ ਅਤੇ ਚਾਂਦੀ ਦਾ ਤਗਮਾ ਜਿੱਤਿਆ। ਟੀ35 ਵਰਗੀਕਰਨ ਉਹਨਾਂ ਐਥਲੀਟਾਂ ਲਈ ਹੈ ਜਿਹਨਾਂ ਕੋਲ ਤਾਲਮੇਲ ਦੀ ਘਾਟ ਹੈ ਜਿਵੇਂ ਕਿ ਹਾਈਪਰਟੋਨੀਆ, ਅਟੈਕਸੀਆ ਅਤੇ ਐਥੀਟੋਸਿਸ, ਨਾਲ ਹੀ ਸੇਰੇਬ੍ਰਲ ਪਾਲਸੀ ਵਰਗੀ ਤਾਲਮੇਲ ਸੰਬੰਧੀ ਕਮੀਆਂ ਹਨ।