Homeਦੇਸ਼CM ਕੇਜਰੀਵਾਲ ਦੀ 3 ਸਤੰਬਰ ਤੱਕ ਵਧੀ ਨਿਆਂਇਕ ਹਿਰਾਸਤ

CM ਕੇਜਰੀਵਾਲ ਦੀ 3 ਸਤੰਬਰ ਤੱਕ ਵਧੀ ਨਿਆਂਇਕ ਹਿਰਾਸਤ

ਨਵੀਂ ਦਿੱਲੀ: ਦਿੱਲੀ ਸ਼ਰਾਬ ਨੀਤੀ ਨਾਲ ਸਬੰਧਤ ਸੀ.ਬੀ.ਆਈ. ਕੇਸ ਵਿੱਚ ਸੀ.ਐਮ ਅਰਵਿੰਦ ਕੇਜਰੀਵਾਲ (CM Arvind Kejriwal) ਦੀ ਨਿਆਂਇਕ ਹਿਰਾਸਤ (The Judicial Custody) ਅੱਜ ਯਾਨੀ ਮੰਗਲਵਾਰ ਨੂੰ 3 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਕੇਜਰੀਵਾਲ ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਰਾਉਸ ਐਵੇਨਿਊ ਅਦਾਲਤ ਵਿੱਚ ਪੇਸ਼ ਹੋਏ।

ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦਾ ਸ਼ੂਗਰ ਪੱਧਰ ਹੇਠਾਂ ਜਾ ਰਿਹਾ ਹੈ। ਇਸ ਕਾਰਨ ਦੁਪਹਿਰ ਦੇ ਖਾਣੇ ਦੀ ਇਜਾਜ਼ਤ ਮੰਗੀ ਗਈ ਹੈ। ਸੀ.ਬੀ.ਆਈ. ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਸਿਰਫ਼ ਇੱਕ ਹਫ਼ਤੇ ਲਈ ਹਿਰਾਸਤ  ਵਧਾਈ। ਇਸ ਤੋਂ ਪਹਿਲਾਂ 20 ਅਗਸਤ ਨੂੰ ਹੇਠਲੀ ਅਦਾਲਤ ਨੇ ਕੇਜਰੀਵਾਲ ਦੀ ਨਿਆਂਇਕ ਹਿਰਾਸਤ 27 ਅਗਸਤ ਤੱਕ ਵਧਾਈ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments