Home ਦੇਸ਼ ਕੋਲਕਾਤਾ ਮਾਮਲੇ ‘ਚ ਦੋਸ਼ੀ ਸੰਜੇ ਰਾਏ ਨੇ ਕਬੂਲ ਕੀਤਾ ਆਪਣਾ ਜੁਰਮ

ਕੋਲਕਾਤਾ ਮਾਮਲੇ ‘ਚ ਦੋਸ਼ੀ ਸੰਜੇ ਰਾਏ ਨੇ ਕਬੂਲ ਕੀਤਾ ਆਪਣਾ ਜੁਰਮ

0

ਨਵੀਂ ਦਿੱਲੀ: ਕੋਲਕਾਤਾ ਦੇ ਆਰਜੀ ਕਾਰ ਹਸਪਤਾਲ ਦੀ ਮਹਿਲਾ ਡਾਕਟਰ ਨਾਲ ਬਲਾਤਕਾਰ ਕਰਨ ਤੋਂ ਬਾਅਦ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਦੋਸ਼ੀ ਸੰਜੇ ਰਾਏ (Accused Sanjay Roy) ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਸੀ.ਬੀ.ਆਈ. ਸੂਤਰਾਂ ਦੀ ਮੰਨੀਏ ਤਾਂ ਕਾਤਲ ਸੰਜੇ ਰਾਏ ਨੇ ਸੀ.ਬੀ.ਆਈ. ਦੀ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਸ ਨੇ ਹੀ ਸਿਖਿਆਰਥੀ ਮਹਿਲਾ ਡਾਕਟਰ ਨਾਲ ਬਲਾਤਕਾਰ ਕਰਨ ਤੋਂ ਬਾਅਦ ਇਸ ਲਈ ਹੱਤਿਆ ਕੀਤੀ ਗਈ ,ਕਿਉਂਕਿ ਉਹ ਲਗਾਤਾਰ ਚੀਕ ਰਹੀ ਸੀ। ਦਰਅਸਲ, 9 ਅਗਸਤ ਨੂੰ ਆਰਜੀ ਕਾਰ ਹਸਪਤਾਲ ਦੇ ਸੈਮੀਨਾਰ ਹਾਲ ਵਿੱਚ ਇੱਕ ਸਿਖਿਆਰਥੀ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਪੋਸਟਮਾਰਟਮ ਰਿਪੋਰਟ ਵਿੱਚ ਉਸ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਹੋਈ ਹੈ।

ਸੂਤਰਾਂ ਦੇ ਮੁਤਾਬਿਕ , ਦੋਸ਼ੀ ਸੰਜੇ ਰਾਏ ਨੇ ਦੱਸਿਆ , ‘ਪੀੜਤ ਲਗਾਤਾਰ ਚੀਕ ਰਹੀ ਸੀ ,ਇਸ ਲਈ ਮੈਂ ਉਸਦਾ ਜ਼ੋਰ ਨਾਲ ਗਲਾ ਘੁੱਟ ਦਿੱਤਾ ਅਤੇ ਉਦੋਂ ਤੱਕ ਘੁੱਟ ਦਾ ਰਿਹਾ ਜਦੋਂ ਤੱਕ ਉਸਦੀ ਮੌਤ ਨਹੀਂ ਹੋ ਗਈ ,ਸੂਤਰਾਂ ਦਾ ਕਹਿਣਾ ਹੈ ਕਿ ਸੰਜੇ ਰਾਏ ਬਾਕਸਿੰਗ ਦਾ ਚੰਗਾ ਖਿਡਾਰੀ ਸੀ। ਇਸ ਲਈ ਪੀੜਤਾ ਉਸਦੇ ਹੱਥਾਂ ਤੋਂ ਖੁਦ ਦਾ ਬਚਾਅ ਨਹੀਂ ਕਰ ਪਾਈ ।ਪੀੜਤ ਨੇ ਆਪਣੇ ਬਚਾਅ ਦੇ ਲਈ ਅਵਾਜ਼ ਵੀ ਲਗਾਈ। ਉਹ ਚੀਕਦੀ ਰਹੀ । ਸੰਜੇ ਰਾਏ ਨੂੰ ਫੜੇ ਜਾਣ ਦਾ ਡਰ ਹੋ ਗਿਆ ਸੀ। ਇਹੀ ਵਜ੍ਹਾ ਹੈ ਕਿ ਉਸਨੇ ਆਪਣੀ ਪੂਰੀ ਤਾਕਤ ਨਾਲ ਪੀੜਤਾ ਦਾ ਗਲਾ ਘੁੱਟ ਦਿੱਤਾ।

ਕਦੋਂ ਅਤੇ ਕਿਵੇਂ ਗ੍ਰਿਫਤਾਰ ਕੀਤਾ ਗਿਆ ਸੀ ਸੰਜੇ ਰਾਏ ?
ਕੋਲਕਾਤਾ ਪੁਲਿਸ ਨੇ ਮੈਡੀਕਲ ਕਾਲਜ ਦੇ ਸੈਮੀਨਾਰ ਹਾਲ ‘ਚ 31 ਸਾਲਾ ਸਿਖਿਆਰਥੀ ਮਹਿਲਾ ਡਾਕਟਰ ਦੀ ਲਾਸ਼ ਮਿਲਣ ਤੋਂ ਇਕ ਦਿਨ ਬਾਅਦ 10 ਅਗਸਤ ਨੂੰ ਸੰਜੇ ਰਾਏ ਨੂੰ ਗ੍ਰਿਫਤਾਰ ਕੀਤਾ ਸੀ। ਸੀ.ਸੀ.ਟੀ.ਵੀ. ਫੁਟੇਜ ਅਤੇ ਸਿਖਿਆਰਥੀ ਡਾਕਟਰ ਦੀ ਲਾਸ਼ ਦੇ ਨੇੜੇ ਬਲੂਟੁੱਥ ਡਿਵਾਈਸ ਮਿਲਣ ਤੋਂ ਬਾਅਦ ਰਾਏ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੂੰ ਕਥਿਤ ਤੌਰ ‘ਤੇ ਕਾਲਜ ਦੇ ਸੈਮੀਨਾਰ ਹਾਲ ਵਿਚ ਦਾਖਲ ਹੁੰਦੇ ਦੇਖਿਆ ਗਿਆ ਸੀ, ਜਿੱਥੇ ਸਵੇਰੇ 4 ਵਜੇ ਦੇ ਕਰੀਬ ਲਾਸ਼ ਮਿਲੀ ਸੀ। ਇਸ ਦੇ ਨਾਲ ਹੀ ਆਰਜੀ ਕਾਰ ਹਸਪਤਾਲ ਮਾਮਲੇ ਵਿੱਚ ਸੀ.ਬੀ.ਆਈ. ਨੇ ਫਿਲਹਾਲ ਸਾਰੇ 7 ਲੋਕਾਂ ਦੇ ਪੋਲੀਗ੍ਰਾਫ ਟੈਸਟ ਪੂਰੇ ਕਰ ਲਏ ਹਨ। ਜਿੱਥੇ ਇੱਕ ਪਾਸੇ ਸੀ.ਬੀ.ਆਈ. ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਖ਼ਿਲਾਫ਼ ਸੰਜੇ ਰਾਏ ਨਾਲ ਸਬੰਧਾਂ ਦੀ ਜਾਂਚ ਕਰ ਰਹੀ ਹੈ, ਉਥੇ ਦੂਜੇ ਪਾਸੇ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ।

ਸੰਜੇ ਰਾਏ ਤੱਕ ਪਹੁੰਚ ਕੀਤੀ ਸੀ
ਦਰਅਸਲ, ਸੰਜੇ ਰਾਏ 2019 ਤੋਂ  ਇੱਕ ਨਾਗਰਿਕ ਵਲੰਟੀਅਰ ਵਜੋਂ ਕੋਲਕਾਤਾ ਪੁਲਿਸ ਵਿੱਚ ਕੰਮ ਕਰ ਰਹੇ ਸਨ। ਸੰਜੇ ਰਾਏ ਪਿਛਲੇ ਕੁਝ ਸਾਲਾਂ ‘ਚ ਕਥਿਤ ਤੌਰ ‘ਤੇ ਕੁਝ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਕਰੀਬੀ ਬਣ ਗਏ ਸਨ, ਜਿਸ ਤੋਂ ਬਾਅਦ ਉਸ ਨੂੰ ਕੋਲਕਾਤਾ ਪੁਲਿਸ ਭਲਾਈ ਬੋਰਡ ‘ਚ ਸ਼ਾਮਲ ਕੀਤਾ ਗਿਆ ਅਤੇ ਆਰ.ਜੀ. ਮੈਡੀਕਲ ਕਾਲਜ ਅਤੇ ਹਸਪਤਾਲ ਦੀ ਪੁਲਿਸ ਚੌਕੀ ‘ਚ ਤਾਇਨਾਤ ਕਰ ਦਿੱਤਾ ਗਿਆ ਸੀ। ਪਹਿਲਾਂ ਤਾਂ ਉਸ ਨੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਕੋਲਕਾਤਾ ਦੇ ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ 9 ਅਗਸਤ ਨੂੰ ਡਾਕਟਰ ਦੀ ਲਾਸ਼ ਮਿਲੀ ਸੀ, ਜਿਸ ਉੱਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਇਸ ਘਟਨਾ ਨੂੰ ਲੈ ਕੇ ਦੇਸ਼ ਭਰ ‘ਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਕਲਕੱਤਾ ਹਾਈ ਕੋਰਟ ਨੇ 13 ਅਗਸਤ ਨੂੰ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਸੀ ਅਤੇ ਅਗਲੇ ਦਿਨ ਕੇਂਦਰੀ ਏਜੰਸੀ ਨੇ ਕੋਲਕਾਤਾ ਪੁਲਿਸ ਤੋਂ ਜਾਂਚ ਆਪਣੇ ਹੱਥ ਵਿੱਚ ਲੈ ਲਈ ।

Exit mobile version