Home ਸੰਸਾਰ ਰੂਸ ਵੱਲੋਂ ਕੀਤੇ ਗਏ ਸਭ ਤੋਂ ਵੱਡੇ ਹਮਲੇ ਤੋਂ ਬਾਅਦ ਯੂਕਰੇਨ ਨੇ...

ਰੂਸ ਵੱਲੋਂ ਕੀਤੇ ਗਏ ਸਭ ਤੋਂ ਵੱਡੇ ਹਮਲੇ ਤੋਂ ਬਾਅਦ ਯੂਕਰੇਨ ਨੇ ਸਖ਼ਤ ਬਿਆਨ ਕੀਤਾ ਜਾਰੀ

0

ਯੂਕਰੇਨ : ਰੂਸ (Russia) ਵੱਲੋਂ ਬੀਤੀ ਸਵੇਰੇ ਯੂਕਰੇਨ (Ukraine) ‘ਤੇ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਹਮਲੇ ਤੋਂ ਬਾਅਦ ਯੂਕਰੇਨ ਨੇ ਸਖ਼ਤ ਬਿਆਨ ਜਾਰੀ ਕੀਤਾ ਹੈ। ਰੂਸ ਨੇ ਇਸ ਹਮਲੇ ਵਿੱਚ 127 ਮਿਜ਼ਾਈਲਾਂ ਅਤੇ 109 ਸ਼ਾਹਦ ਅਟੈਕ ਡਰੋਨ ਦੀ ਵਰਤੋਂ ਕੀਤੀ। ਇਹ ਹਮਲਾ ਢਾਈ ਸਾਲ ਤੋਂ ਚੱਲੀ ਜੰਗ ਵਿੱਚ ਯੂਕਰੇਨ ਦੇ ਸ਼ਹਿਰਾਂ ਉੱਤੇ ਹੋਏ ਸਭ ਤੋਂ ਵੱਡੇ ਹਮਲਿਆਂ ਵਿੱਚੋਂ ਇੱਕ ਹੈ। ਇਸ ਹਮਲੇ ‘ਚ ਪੰਜ ਲੋਕ ਮਾਰੇ ਗਏ ਸਨ ਅਤੇ ਦਰਜਨਾਂ ਜ਼ਖਮੀ ਹੋ ਗਏ ਸਨ। ਯੂਕਰੇਨ ਦੇ ਨੈਸ਼ਨਲ ਗਰਿੱਡ ਨੂੰ ਵੀ ਨੁਕਸਾਨ ਪਹੁੰਚਿਆ, ਜਿਸ ਨਾਲ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਵਿੱਚ ਵਿਘਨ ਪਿਆ।

ਇਹ ਹਮਲਾ ਯੂਕਰੇਨ ਦੇ ਰੂਸੀ ਸ਼ਹਿਰ ਸਾਰਾਤੋਵ ਅਤੇ ਏਂਗਲਜ਼ ‘ਤੇ ਡਰੋਨ ਹਮਲਿਆਂ ਤੋਂ ਬਾਅਦ ਕੀਤਾ ਗਿਆ ਸੀ। ਰੂਸੀ ਹਵਾਈ ਹਮਲੇ ਯੂਕਰੇਨ ਦੀ ਰਾਜਧਾਨੀ ਕੀਵ, ਖਾਰਕੀਵ, ਓਡੇਸਾ, ਲਵੀਵ ਸਮੇਤ 15 ਇਲਾਕਿਆਂ ਵਿੱਚ ਹੋਏ। ਇਸ ਹਮਲੇ ‘ਚ ਕ੍ਰਾਮੇਟੋਰਸਕ ਦੇ ਇਕ ਹੋਟਲ ‘ਚ ਠਹਿਰੇ ਬ੍ਰਿਿਟਸ਼ ਪੱਤਰਕਾਰ ਰਿਆਨ ਇਵਾਨਸ ਦੀ ਮੌਤ ਹੋ ਗਈ ਸੀ, ਜਦਕਿ ਦੋ ਹੋਰ ਲੋਕ ਜ਼ਖਮੀ ਹੋ ਗਏ ਸਨ, ਇਸ ਹਮਲੇ ‘ਚ ਰੂਸ ਨੇ ਕਈ ਤਰ੍ਹਾਂ ਦੀਆਂ ਮਿਜ਼ਾਈਲਾਂ ਦੀ ਵਰਤੋਂ ਕੀਤੀ ਸੀ, ਜਿਸ ‘ਚ ਹਾਈਪਰਸੋਨਿਕ ਮਿਜ਼ਾਈਲਾਂ ਵੀ ਸ਼ਾਮਲ ਸਨ। ਇਨ੍ਹਾਂ ਮਿਜ਼ਾਈਲਾਂ ਨੂੰ ਕਾਲੇ ਸਾਗਰ ‘ਚ ਮੌਜੂਦ ਉੱਚਾਈ ਵਾਲੇ ਬੰਬਾਰ ਅਤੇ ਰੂਸੀ ਜੰਗੀ ਜਹਾਜ਼ਾਂ ਤੋਂ ਲਾਂਚ ਕੀਤਾ ਗਿਆ ਸੀ। ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਜ਼ਿਆਦਾਤਰ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਹੈ।

ਰੂਸ ਦੇ ਜਵਾਬੀ ਹਮਲੇ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸ ਦੀ ਕਾਇਰ ਸੈਨਾ ਨੇ ਇਸ ਹਮਲੇ ਵਿੱਚ ਨਾਗਰਿਕ ਸੁਵਿਧਾਵਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਕਰੇਨ ਦੇ ਊਰਜਾ ਖੇਤਰ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਜ਼ੇਲੇਂਸਕੀ ਨੇ ਸਹਿਯੋਗੀ ਦੇਸ਼ਾਂ ਤੋਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਮੰਗ ਕੀਤੀ ਹੈ ਤਾਂ ਜੋ ਰੂਸ ਦੇ ਅੰਦਰੂਨੀ ਹਿੱਸਿਆਂ ‘ਤੇ ਹਮਲਾ ਕੀਤਾ ਜਾ ਸਕੇ, ਯੂਕਰੇਨ ਦੁਆਰਾ ਰੂਸ ਦੇ ਅੰਦਰੂਨੀ ਹਿੱਸਿਆਂ ‘ਤੇ ਕੀਤੇ ਗਏ ਡਰੋਨ ਹਮਲੇ ਤੋਂ ਬਾਅਦ ਪੋਲੈਂਡ ਚੌਕਸ ਹੋ ਗਿਆ ਹੈ। ਪੋਲੈਂਡ ਨੇ ਕਿਹਾ ਹੈ ਕਿ ਨਾਟੋ ਦੇ ਲੜਾਕੂ ਜਹਾਜ਼ ਰੂਸ ਦੀ ਕਿਸੇ ਵੀ ਦਲੇਰੀ ਦਾ ਜਵਾਬ ਦੇਣ ਲਈ ਤਿਆਰ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਰੂਸ ਦੇ ਸਾਰਾਤੋਵ ਖੇਤਰ ਵਿੱਚ ਯੂਕਰੇਨ ਵੱਲੋਂ ਡਰੋਨ ਹਮਲਾ ਕੀਤਾ ਗਿਆ ਸੀ, ਜੋ 2001 ਵਿੱਚ ਨਿਊਯਾਰਕ ਵਿੱਚ ਵਰਲਡ ਟ੍ਰੇਡ ਸੈਂਟਰ ਉੱਤੇ ਹੋਏ ਹਮਲੇ ਵਰਗਾ ਹੀ ਸੀ। ਇਸ ਹਮਲੇ ਵਿੱਚ ਡਰੋਨ ਇੱਕ 38 ਮੰਜ਼ਿਲਾ ਰਿਹਾਇਸ਼ੀ ਇਮਾਰਤ ਨਾਲ ਟਕਰਾ ਗਿਆ। ਹਾਲਾਂਕਿ, ਨਿਊਯਾਰਕ ਹਮਲੇ ਵਾਂਗ ਜਾਨ-ਮਾਲ ਦਾ ਭਾਰੀ ਨੁਕਸਾਨ ਨਹੀਂ ਹੋਇਆ ਸੀ। ਹਮਲੇ ‘ਚ ਇਕ ਔਰਤ ਜ਼ਖਮੀ ਹੋ ਗਈ ਅਤੇ ਕਈ ਕਾਰਾਂ ਨੁਕਸਾਨੀਆਂ ਗਈਆਂ। ਰੂਸੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਸਾਰਾਤੋਵ ਖੇਤਰ ਵਿੱਚ ਕੁੱਲ ਨੌਂ ਯੂਕਰੇਨੀ ਡਰੋਨ ਤਬਾਹ ਹੋ ਗਏ ਹਨ। ਇਸ ਦੌਰਾਨ ਰੂਸ ਦੀ ਸਭ ਤੋਂ ਵੱਡੀ ਓਮਸਕ ਰਿਫਾਇਨਰੀ ‘ਚ ਅੱਗ ਲੱਗਣ ਕਾਰਨ 7 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਫੈਕਟਰੀ ਦਾ ਉਤਪਾਦਨ ਮੁੜ ਸ਼ੁਰੂ ਹੋ ਗਿਆ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

Exit mobile version