Homeਪੰਜਾਬਯਾਤਰੀਆਂ ਨਾਲ ਭਰੀ ਬੱਸ ਪਲਟੀ, ਇੱਕ ਔਰਤ ਦੀ ਮੌਤ, ਕਈ ਲੋਕ ਗੰਭੀਰ...

ਯਾਤਰੀਆਂ ਨਾਲ ਭਰੀ ਬੱਸ ਪਲਟੀ, ਇੱਕ ਔਰਤ ਦੀ ਮੌਤ, ਕਈ ਲੋਕ ਗੰਭੀਰ ਜ਼ਖ਼ਮੀ

ਬਠਿੰਡਾ : ਬੀਕਾਨੇਰ ਨੈਸ਼ਨਲ ਹਾਈਵੇ (Bikaner National Highway) ‘ਤੇ ਡੱਬਵਾਲੀ ਕਸਬੇ ਨੇੜੇ ਪਿੰਡ ਪਥਰਾਲਾ ‘ਚ ਅੱਜ ਦੁਪਹਿਰ ਨੂੰ ਪੀ.ਆਰ.ਟੀ.ਸੀ ਫਰੀਦਕੋਟ ਡਿਪੂ ਦੀ ਬੱਸ ਪਲਟ ਗਈ।

ਇਸ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ, ਜਦੋਂ ਕਿ ਦੋ ਦਰਜਨ ਯਾਤਰੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਡੱਬਵਾਲੀ ਅਤੇ ਸਿਰਸਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨਿਰਮਾਣ ਅਧੀਨ ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇਅ ‘ਤੇ ਮੀਂਹ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ। ਤੇਜ਼ ਬਰਸਾਤ ਕਾਰਨ ਬੱਸ ਚਾਲਕ ਦਾ ਬੱਸ ਤੋਂ ਕੰਟਰੋਲ ਖੋਹ ਗਿਆ ਅਤੇ ਇਹ ਸੜਕ ‘ਤੇ ਪਲਟ ਗਈ। ਜਿਸ ਵਿੱਚ ਇੱਕ ਔਰਤ ਜਸਵਿੰਦਰ ਕੌਰ ਵਾਸੀ ਪਿੰਡ ਲੋਹਾਰਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੌਤ ਹੋ ਜਾਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ ਫਰੀਦਕੋਟ ਡਿਪੂ ਦੀ ਬੱਸ ਨੰਬਰ ਪੀ.ਬੀ-04ਵੀ-3044 ਹਰਿਆਣਾ ਦੇ ਡੱਬਵਾਲੀ ਤੋਂ ਬਠਿੰਡਾ ਆ ਰਹੀ ਸੀ। ਅੱਜ ਦੁਪਹਿਰ ਕਰੀਬ 2.30 ਵਜੇ ਜਦੋਂ ਇਹ ਬੱਸ ਪਿੰਡ ਪਥਰਾਲਾ ‘ਚ ਉਸਾਰੀ ਅਧੀਨ ਕੰਕਰੀਟ ਵਾਲੀ ਸੜਕ ‘ਤੇ ਪਹੁੰਚੀ ਤਾਂ ਅਚਾਨਕ ਤੇਜ਼ ਮੀਂਹ ਸ਼ੁਰੂ ਹੋ ਗਿਆ, ਜਿਸ ਕਾਰਨ ਬੱਸ ਚਾਲਕ ਆਪਣਾ ਕੰਟਰੋਲ ਗੁਆ ਬੈਠਾ ਅਤੇ ਸਰਕਾਰੀ ਪੀ.ਆਰ.ਟੀ.ਸੀ ਬੱਸ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਈ । ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਡੱਬਵਾਲੀ ਅਤੇ ਸਿਰਸਾ ਦੇ ਸਰਕਾਰੀ ਹਸਪਤਾਲਾਂ ‘ਚ ਪਹੁੰਚਾਇਆ। ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments