Home Sports ਅਫਗਾਨਿਸਤਾਨ ਦੀ ਟੀਮ ਨੂੰ ਲੱਗਾ ਵੱਡਾ ਝਟਕਾ, ਸਪਿਨਰ ਮੁਜੀਬ T-20 ਵਿਸ਼ਵ ਕੱਪ...

ਅਫਗਾਨਿਸਤਾਨ ਦੀ ਟੀਮ ਨੂੰ ਲੱਗਾ ਵੱਡਾ ਝਟਕਾ, ਸਪਿਨਰ ਮੁਜੀਬ T-20 ਵਿਸ਼ਵ ਕੱਪ ਤੋਂ ਹੋਏ ਬਾਹਰ

0

ਆਈਲੇਟ : ਟੀ-20 ਵਿਸ਼ਵ ਕੱਪ 2024 ਵਿੱਚ ਹੁਣ ਤੱਕ ਚੰਗਾ ਪ੍ਰਦਰਸ਼ਨ ਕਰਨ ਵਾਲੀ ਅਫਗਾਨਿਸਤਾਨ (Afghanistan) ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ ਅਫਗਾਨਿਸਤਾਨ ਦੇ ਆਫ ਸਪਿਨਰ ਮੁਜੀਬ ਉਰ ਰਹਿਮਾਨ ਉਂਗਲੀ ਦੀ ਸੱਟ ਕਾਰਨ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਬੱਲੇਬਾਜ਼ ਹਜ਼ਰਤੁੱਲਾ ਜ਼ਜ਼ਈ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। 23 ਸਾਲਾ ਮੁਜੀਬ ਟੂਰਨਾਮੈਂਟ ਵਿੱਚ ਅਫਗਾਨਿਸਤਾਨ ਲਈ ਸਿਰਫ਼ ਇੱਕ ਮੈਚ ਹੀ ਖੇਡ ਸਕਿਆ।

ਯੂਗਾਂਡਾ ਖ਼ਿਲਾਫ਼ ਪਹਿਲਾ ਮੈਚ ਖੇਡਣ ਤੋਂ ਬਾਅਦ ਉਹ ਅਗਲੇ ਦੋ ਮੈਚਾਂ ‘ਚ ਨਹੀਂ ਖੇਡਿਆ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਇੱਕ ਬਿਆਨ ਵਿੱਚ ਕਿਹਾ, ”ਆਈ.ਸੀ.ਸੀ ਪੁਰਸ਼ ਟੀ-20 ਵਿਸ਼ਵ ਕੱਪ ਟੂਰਨਾਮੈਂਟ ਦੀ ਤਕਨੀਕੀ ਕਮੇਟੀ ਨੇ ਅਫਗਾਨਿਸਤਾਨ ਦੀ ਟੀਮ ਨੂੰ ਮੁਜੀਬੁਰ ਰਹਿਮਾਨ ਦੀ ਥਾਂ ਹਜ਼ਰਤੁੱਲਾ ਜ਼ਜ਼ਈ ਨੂੰ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਅਫਗਾਨਿਸਤਾਨ ਨੇ ਪਹਿਲਾਂ ਹੀ ਸੁਪਰ 8 ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਉਹ ਗਰੁੱਪ ਗੇੜ ਦਾ ਆਪਣਾ ਆਖ਼ਰੀ ਮੈਚ ਵੈਸਟਇੰਡੀਜ਼ ਖ਼ਿਲਾਫ਼ ਖੇਡੇਗਾ।

NO COMMENTS

LEAVE A REPLY

Please enter your comment!
Please enter your name here

Exit mobile version