HomeSportsਕੇਰਲ ਦੇ ਮਸ਼ਹੂਰ ਸਾਬਕਾ ਫੁੱਟਬਾਲਰ ਟੀ.ਕੇ. ਚਥੁਨੀ ਦੀ ਹੋਈ ਮੌਤ

ਕੇਰਲ ਦੇ ਮਸ਼ਹੂਰ ਸਾਬਕਾ ਫੁੱਟਬਾਲਰ ਟੀ.ਕੇ. ਚਥੁਨੀ ਦੀ ਹੋਈ ਮੌਤ

ਕੋਚੀ : ਕੇਰਲ ਦੇ ਮਸ਼ਹੂਰ ਸਾਬਕਾ ਫੁੱਟਬਾਲਰ ਟੀ.ਕੇ. ਚਥੁਨੀ ਦਾ ਕੈਂਸਰ ਨਾਲ ਲੜਨ ਤੋਂ ਬਾਅਦ 79 ਸਾਲ ਦੀ ਉਮਰ ‘ਚ ਅੱਜ ਇਕ ਨਿੱਜੀ ਹਸਪਤਾਲ ‘ਚ ਮੌਤ ਹੋ ਗਈ। ਵੱਕਾਰੀ ਸੰਤੋਸ਼ ਟਰਾਫੀ ‘ਚ ਕੇਰਲ ਅਤੇ ਗੋਆ ਲਈ ਡਿਫੈਂਡਰ ਦੇ ਰੂਪ ‘ਚ ਖੇਡਣ ਵਾਲੇ ਚਥੁਨੀ ਨੇ ਕੋਚਿੰਗ ਦੀ ਦੁਨੀਆ ‘ਚ ਵੀ ਕਾਫੀ ਨਾਂ ਕਮਾਇਆ। ਉਹ ਭਾਰਤੀ ਫੁਟਬਾਲ ਦੇ ਸਰਵੋਤਮ ਕੋਚਾਂ ਵਿੱਚ ਗਿਣੇ ਜਾਂਦੇ ਸਨ।

ਆਪਣੇ ਕੋਚਿੰਗ ਕਾਰਜਕਾਲ ਦੌਰਾਨ, ਉਨ੍ਹਾਂ ਨੇ ਮੋਹਨ ਬਾਗਾਨ, ਐਫਸੀ ਕੋਚੀਨ ਅਤੇ ਡੈਂਪੋ ਗੋਆ ਸਮੇਤ ਦੇਸ਼ ਦੇ ਕਈ ਪ੍ਰਮੁੱਖ ਕਲੱਬਾਂ ਤੋਂ ਇਲਾਵਾ ਕੇਰਲਾ ਟੀਮ ਨੂੰ ਵੀ ਕੋਚ ਕੀਤਾ। ਉਨ੍ਹਾਂ ਦੇ ਕੋਚਿੰਗ ਕਰੀਅਰ ਦੀ ਮੁੱਖ ਪ੍ਰਾਪਤੀ ਆਈ.ਐਮ. ਵਿਜਯਨ ਅਤੇ ਕਈ ਹੋਰ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਤਿਆਰ ਕੀਤਾ ਜਾਣਾ ਸੀ। ਵਿਜਯਨ ਨੇ ਕਿਹਾ, ‘ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਨ੍ਹਾਂ ਨੇ ਮੈਨੂੰ ਫੁੱਟਬਾਲਰ ਵਿਜਯਨ ਬਣਾਇਆ।’

ਉਨ੍ਹਾਂ ਦੀ ਮੌਤ ‘ਤੇ ਫੁੱਟਬਾਲ ਭਾਈਚਾਰੇ ਅਤੇ ਰਾਜਨੀਤਿਕ ਨੇਤਾਵਾਂ ਦੁਆਰਾ ਵਿਆਪਕ ਸੋਗ ਪ੍ਰਗਟ ਕੀਤਾ ਗਿਆ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਅਤੇ ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ.ਡੀ. ਸਤੀਸਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਯਾਦ ਕੀਤਾ ਕਿ ਚਥੁਨੀ ਚਾਰ ਦਹਾਕਿਆਂ ਤੋਂ ਇੱਕ ਖਿਡਾਰੀ ਅਤੇ ਕੋਚ ਵਜੋਂ ਸਰਗਰਮ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Thought Of The Day

Most Popular

Recent Comments