HomeHaryana NewsHSSC ਦੇ ਨਵੇਂ ਚੇਅਰਮੈਨ ਹਿੰਮਤ ਸਿੰਘ ਅੱਜ 11 ਵਜੇ ਅਹੁਦੇ 'ਤੇ ਗੁਪਤਤਾ...

HSSC ਦੇ ਨਵੇਂ ਚੇਅਰਮੈਨ ਹਿੰਮਤ ਸਿੰਘ ਅੱਜ 11 ਵਜੇ ਅਹੁਦੇ ‘ਤੇ ਗੁਪਤਤਾ ਦੀ ਚੁੱਕਣਗੇ ਸਹੁੰ

ਚੰਡੀਗੜ੍ਹ : ਹਰਿਆਣਾ ਸਰਕਾਰ (Haryana Government) ਨੇ ਹਿੰਮਤ ਸਿੰਘ ਨੂੰ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (Haryana Staff Selection Commission) (ਐਚ.ਐਸ.ਐਸ.ਸੀ) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਲੋਕ ਸਭਾ ਚੋਣਾਂ ਦੌਰਾਨ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਸ ਦਾ ਐਲਾਨ ਨਹੀਂ ਕੀਤਾ ਗਿਆ। ਹੁਣ ਚੋਣ ਜ਼ਾਬਤਾ ਹਟਾਉਣ ਤੋਂ ਬਾਅਦ ਹਰਿਆਣਾ ਸਰਕਾਰ ਨੇ ਹਿੰਮਤ ਸਿੰਘ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨਵੇਂ ਚੇਅਰਮੈਨ ਹਿੰਮਤ ਸਿੰਘ ਅੱਜ ਸਵੇਰੇ 11 ਵਜੇ ਹਰਿਆਣਾ ਨਿਵਾਸ ‘ਤੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕਣਗੇ।

ਦੱਸ ਦੇਈਏ ਕਿ ਹਿੰਮਤ ਸਿੰਘ ਤੋਂ ਪਹਿਲਾਂ ਭੋਪਾਲ ਸਿੰਘ ਖੱਦਰੀ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਸਨ। ਭੋਪਾਲ ਸਿੰਘ ਖੱਦਰੀ ਨੇ 15 ਮਾਰਚ 2024 ਨੂੰ ਅਸਤੀਫਾ ਦੇ ਦਿੱਤਾ। ਭੋਪਾਲ ਸਿੰਘ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿਸ਼ਵਾਸਪਾਤਰਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ।

ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੇ ਨਵੇਂ ਚੇਅਰਮੈਨ ਹਿੰਮਤ ਸਿੰਘ ਕੈਥਲ ਜ਼ਿਲ੍ਹੇ ਦੇ ਵਸਨੀਕ ਹਨ। ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਬੀ.ਏ-ਐਲ.ਐਲ.ਬੀ ਅਤੇ ਐਲ.ਐਲ.ਐਮ ਕਰਨ ਤੋਂ ਬਾਅਦ, ਉਹ ਪਿਛਲੇ 16 ਸਾਲਾਂ ਤੋਂ ਵਕੀਲ ਵਜੋਂ ਪ੍ਰੈਕਟਿਸ ਕਰ ਰਹੇ ਹੈ। HSSC ਚੇਅਰਮੈਨ ਦੇ ਅਹੁਦੇ ‘ਤੇ ਨਿਯੁਕਤ ਹੋਣ ਤੋਂ ਪਹਿਲਾਂ, ਉਹ ਵਧੀਕ ਐਡਵੋਕੇਟ ਜਨਰਲ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Thought Of The Day

Most Popular

Recent Comments