HomePunjabਅੰਮ੍ਰਿਤਸਰ ਤੋਂ ਇਸ ਦਿਨ ਰਵਾਨਾ ਹੋਵੇਗੀ ਭਾਰਤ ਗੌਰਵ ਟਰੇਨ

ਅੰਮ੍ਰਿਤਸਰ ਤੋਂ ਇਸ ਦਿਨ ਰਵਾਨਾ ਹੋਵੇਗੀ ਭਾਰਤ ਗੌਰਵ ਟਰੇਨ

ਅੰਮ੍ਰਿਤਸਰ: ਆਈ.ਆਰ.ਸੀ.ਟੀ.ਸੀ. (ਉੱਤਰੀ ਖੇਤਰ) ਚੰਡੀਗੜ੍ਹ ਤੋਂ ਭਾਰਤ ਗੌਰਵ ਟਰੇਨ (Bharat Gaurav Train) ਚਲਾਏਗੀ, ਜਿਸ ਰਾਹੀਂ ਸੈਲਾਨੀਆਂ ਨੂੰ ਸੱਤ ਜਯੋਤਿਰਲਿੰਗਾਂ ਦੇ ਦਰਸ਼ਨ ਕਰਵਾਏ ਜਾਣਗੇ। ਇਹ ਰੇਲ ਗੱਡੀ 16 ਜੂਨ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ 28 ਜੂਨ ਨੂੰ ਵਾਪਸ ਆਵੇਗੀ। ਟਰੇਨ ਦੇ ਸਾਰੇ ਏ.ਸੀ ਥ੍ਰੀ ਟਾਇਰ ਕੋਚ ਆਰਾਮਦਾਇਕ ਅਤੇ ਸਟੈਂਡਰਡ ਕਲਾਸ ਦੇ ਹੋਣਗੇ। ਇਸ ਟਰੇਨ ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।

13 ਦਿਨਾਂ ਦੀ ਯਾਤਰਾ ਦੌਰਾਨ ਸੈਲਾਨੀਆਂ ਨੂੰ ਸੋਮਨਾਥ, ਨਾਗੇਸ਼ਵਰ, ਤ੍ਰਿੰਬਕੇਸ਼ਵਰ, ਭੀਮਾਸ਼ੰਕਰ, ਘ੍ਰਿਸ਼ਨੋਸ਼ਵਰ, ਮਹਾਕਾਲੇਸ਼ਵਰ ਅਤੇ ਓਮਕਾਰੇਸ਼ਵਰ ਜਯੋਤਿਰਲਿੰਗਾਂ ਦੇ ਦਰਸ਼ਨ ਕਰਵਾਏ ਜਾਣਗੇ। ਜਾਣਕਾਰੀ ਅਨੁਸਾਰ ਯਾਤਰਾ ਦੌਰਾਨ ਯਾਤਰੀਆਂ ਨੂੰ ਅੰਮ੍ਰਿਤਸਰ, ਜਲੰਧਰ ਸਿਟੀ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਦਿੱਲੀ ਕੈਂਟ, ਗੁੜਗਾਓਂ, ਰੇਵਾੜੀ ਅਤੇ ਅਜਮੇਰ ਰੇਲਵੇ ਸਟੇਸ਼ਨਾਂ ‘ਤੇ ਚੜਨ/ਉਤਰਨ ਦੀ ਸਹੂਲਤ ਮਿਲੇਗੀ।

ਕੰਫਰਟ ਕਲਾਸ ‘ਚ ਯਾਤਰਾ ਦਾ ਕਿਰਾਇਆ 37,020 ਰੁਪਏ ਹੋਵੇਗਾ, ਜਦਕਿ ਸਟੈਂਡਰਡ ਕਲਾਸ ਦਾ ਕਿਰਾਇਆ 31,260 ਰੁਪਏ ਹੋਵੇਗਾ। ਬੁਕਿੰਗ ਲਈ ਆਈ.ਆਰ.ਸੀ.ਟੀ.ਸੀ. ਚੰਡੀਗੜ੍ਹ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Thought Of The Day

Most Popular

Recent Comments