Home National ਕੋਲਕਾਤਾ ‘ਚ ਲਾਪਤਾ ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਦੀ ਮੌਤ ਦੀ...

ਕੋਲਕਾਤਾ ‘ਚ ਲਾਪਤਾ ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਦੀ ਮੌਤ ਦੀ ਹੋਈ ਪੁਸ਼ਟੀ

0

ਬੰਗਲਾਦੇਸ਼: ਇੱਕ ਬੰਗਲਾਦੇਸ਼ੀ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਪੁਲਿਸ (The West Bengal Police) ਨੇ ਕੋਲਕਾਤਾ ਵਿਚ ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ (Bangladesh MP Anwarul Azim) ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸੱਤਾਧਾਰੀ ਅਵਾਮੀ ਲੀਗ ਦੇ ਸੰਸਦ ਮੈਂਬਰ ਅਨਵਾਰੁਲ 12 ਮਈ ਨੂੰ ਇਲਾਜ ਲਈ ਕੋਲਕਾਤਾ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਸੀ।

ਉਨ੍ਹਾਂ ਦੇ ਲਾਪਤਾ ਹੋਣ ਤੋਂ ਬਾਅਦ 18 ਮਈ ਨੂੰ ਕੋਲਕਾਤਾ ਪੁਲਿਸ ਨੇ ਇੱਕ ਆਮ ਡਾਇਰੀ ਦਰਜ ਕੀਤੀ ਸੀ। ਪੁਲਿਸ ਸੂਤਰਾਂ ਮੁਤਾਬਕ ਕੋਲਕਾਤਾ ਦੇ ਬਾਰਾਨਗਰ ਪੁਲਿਸ ਸਟੇਸ਼ਨ ‘ਚ ਮੁਢਲੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਬੰਗਲਾਦੇਸ਼ੀ ਸੰਸਦ ਮੈਂਬਰ ਦਾ ਆਖਰੀ ਟਿਕਾਣਾ ਸ਼ਹਿਰ ਦੇ ਨਿਊਟਾਊਨ ਇਲਾਕੇ ‘ਚ ਮਿਲਿਆ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਅਨਵਾਰੁਲ ਦਾ ਨਿਊਟਾਊਨ ਇਲਾਕੇ ਦੇ ਇਕ ਫਲੈਟ ‘ਚ ਕਤਲ ਕਰ ਦਿੱਤਾ ਗਿਆ, ਜਿੱਥੇ ਉਹ ਕਿਸੇ ਨੂੰ ਮਿਲਣ ਗਏ ਸਨ।

NO COMMENTS

LEAVE A REPLY

Please enter your comment!
Please enter your name here

Exit mobile version