Home Haryana News JJP ਦੇ ਇਸ ਆਗੂ ਨੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

JJP ਦੇ ਇਸ ਆਗੂ ਨੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

0

ਚੰਡੀਗੜ੍ਹ : ਹਰਿਆਣਾ ‘ਚ ਲੋਕ ਸਭਾ ਚੋਣਾਂ (The Lok Sabha Elections) ਤੋਂ ਪਹਿਲਾਂ ਜੇਜੇਪੀ ਦੇ ਕਈ ਨੇਤਾਵਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਹੁਣ ਜਨਨਾਇਕ ਜਨਤਾ ਪਾਰਟੀ ਦੇ ਆਗੂ ਰਣਧੀਰ ਸਿੰਘ (Jannayak Janata Party leader Randhir Singh) ਨੇ ਡੇਅਰੀ ਵਿਕਾਸ ਸਹਿਕਾਰੀ ਫੈਡਰੇਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ।

ਦੱਸ ਦੇਈਏ ਕਿ ਰਣਧੀਰ ਸਿੰਘ ਜੇਜੇਪੀ ਦੇ ਗੁਹਲਾ ਵਿਧਾਇਕ ਈਸ਼ਵਰ ਸਿੰਘ ਦੇ ਬੇਟੇ ਹਨ। ਦੱਸਿਆ ਜਾ ਰਿਹਾ ਹੈ ਕਿ ਈਸ਼ਵਰ ਸਿੰਘ ਵੀ ਪਾਰਟੀ ‘ਚ ਨਾਰਾਜ਼ ਚਲ ਰਹੇ ਹਨ। ਭਾਜਪਾ ਨਾਲ ਗਠਜੋੜ ਤੋੜਨ ਤੋਂ ਬਾਅਦ ਰਣਧੀਰ ਸਿੰਘ ਦੇ ਪਿਤਾ ਈਸ਼ਵਰ ਸਿੰਘ ਜੇਜੇਪੀ ਵਿਰੁੱਧ ਪਹਿਲਾਂ ਹੀ ਬਗਾਵਤ ਕਰ ਚੁੱਕੇ ਹਨ। ਰਣਧੀਰ ਦਾ ਕਾਰਜਕਾਲ 6 ਮਹੀਨੇ ਯਾਨੀ ਅਕਤੂਬਰ ਤੱਕ ਰਹਿ ਗਿਆ ਸੀ।

 

NO COMMENTS

LEAVE A REPLY

Please enter your comment!
Please enter your name here

Exit mobile version