Home National CM ਯੋਗੀ ਨੇ ਭਾਜਪਾ ਦੇ ‘ਮੀਡੀਆ ਵਾਰ ਰੂਮ’ ਦਾ ਕੀਤਾ ਉਦਘਾਟਨ

CM ਯੋਗੀ ਨੇ ਭਾਜਪਾ ਦੇ ‘ਮੀਡੀਆ ਵਾਰ ਰੂਮ’ ਦਾ ਕੀਤਾ ਉਦਘਾਟਨ

0

ਲਖਨਊ : ਉੱਤਰ ਪ੍ਰਦੇਸ਼ (Uttar Pradesh) ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (CM Yogi Adityanath)  ਅੱਜ ਲਖਨਊ ਸਥਿਤ ਭਾਜਪਾ ਦਫ਼ਤਰ ਪੁੱਜੇ। ਜਿੱਥੇ ਉਨ੍ਹਾਂ ਨੇ ਭਾਜਪਾ ਦੇ ‘ਮੀਡੀਆ ਵਾਰ ਰੂਮ’ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਭੂਪੇਂਦਰ ਚੌਧਰੀ ਵੀ ਮੌਜੂਦ ਸਨ। ਇਸ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਭੁਪਿੰਦਰ ਚੌਧਰੀ ਨੇ ਕਿਹਾ ਕਿ ਇਸ ਵਾਰ ਟੀਚਾ 400 ਨੂੰ ਪਾਰ ਕਰਨ ਦਾ ਹੈ। ਚੰਗੇ ਨਤੀਜੇ ਆਉਣਗੇ।

‘ਲੋਕਾਂ ਦੀ ਜਾਇਦਾਦ ਵੰਡੇਗੀ ਕਾਂਗਰਸ…’

ਸੀ.ਐਮ ਯੋਗੀ ਨੇ ਕਿਹਾ ਕਿ ਪੀ.ਐਮ ਮੋਦੀ ਨੇ ਦੇਸ਼ ਦਾ ਮਾਣ ਵਧਾਇਆ ਹੈ। ਬਿਨਾਂ ਕਿਸੇ ਭੇਦਭਾਵ ਦੇ ਗਰੀਬਾਂ ਦੀ ਭਲਾਈ ਲਈ ਕੰਮ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਾਂਗਰਸ ਦੇ ਚੋਣ ਮਨੋਰਥ ਪੱਤਰ ‘ਤੇ ਵੀ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਦਾਦੀ ਦੇ ਨਾਅਰੇ ਨੂੰ ਪੋਤਾ ਰਟ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਹਿਲਾਂ ਲੋਕਾਂ ਦੀ ਸੰਪਤੀ ਦਾ ਸਰਵੇ ਕਰਵਾਏਗੀ। ਇਸ ਤੋਂ ਬਾਅਦ ਉਸਦਾ ਬੰਦਰਬਾਂਟ ਕਰੇਗੀ।

 

NO COMMENTS

LEAVE A REPLY

Please enter your comment!
Please enter your name here

Exit mobile version