Home National CM ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਲਿਖੀ ਚਿੱਠੀ

CM ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਲਿਖੀ ਚਿੱਠੀ

0

ਨਵੀਂ ਦਿੱਲੀ: ਸ਼ਰਾਬ ਨੀਤੀ ਮਾਮਲੇ ‘ਚ ਜੇਲ੍ਹ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਚਿੱਠੀ ਲਿਖੀ ਹੈ। ਚਿੱਠੀ ‘ਚ ਕੇਜਰੀਵਾਲ ਨੇ ਕਿਹਾ ਕਿ ਮੈਂ ਅਖਬਾਰ ‘ਚ ਤਿਹਾੜ ਪ੍ਰਸ਼ਾਸਨ ਦਾ ਬਿਆਨ ਪੜ੍ਹਿਆ। ਮੈਨੂੰ ਬਿਆਨ ਪੜ੍ਹ ਕੇ ਅਫਸੋਸ ਹੋਇਆ। ਤਿਹਾੜ ਦੇ ਦੋਵੇਂ ਬਿਆਨ ਝੂਠੇ ਹਨ। ਮੈਂ ਹਰ ਰੋਜ਼ ਇਨਸੁਲਿਨ ਦੀ ਮੰਗ ਕਰ ਰਿਹਾ ਹਾਂ। ਮੈਂ ਗੁਲੂਕੋ ਮੀਟਰ ਦੀ ਰੀਡਿੰਗ ਦਿਖਾਈ ਕਿ ਦਿਨ ਵਿਚ 3 ਵਾਰ ਸ਼ੂਗਰ ਬਹੁਤ ਹਾਈ ਜਾ ਰਹੀ ਹੈ।

ਕੇਜਰੀਵਾਲ ਨੇ ਕਿਹਾ, “ਮੇਰੀ ਰੋਜ਼ਾਨਾ 250 ਤੋਂ 320 ਦੇ ਵਿਚਕਾਰ ਸ਼ੂਗਰ ਵੱਧ ਰਹੀ ਹੈ। ਏਮਜ਼ ਦੇ ਡਾਕਟਰਾਂ ਨੇ ਕਦੇ ਨਹੀਂ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਏਮਜ਼ ਦੇ ਡਾਕਟਰਾਂ ਨੇ ਕਿਹਾ ਕਿ ਉਹ ਅੰਕੜਿਆਂ ਅਤੇ ਇਤਿਹਾਸ ਨੂੰ ਵੇਖਣਗੇ। ਤਿਹਾੜ ਪ੍ਰਸ਼ਾਸਨ ਸਿਆਸੀ ਦਬਾਅ ਹੇਠ ਪਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version