Home World ਬੰਗਲਾਦੇਸ਼ ਦੇ ਕਨ੍ਹਈਆਪੁਰ ਇਲਾਕੇ ‘ਚ ਵਾਪਰਿਆ ਭਿਆਨਕ ਹਾਦਸਾ, 13 ਲੋਕਾਂ ਦੀ ਮੌਤ,...

ਬੰਗਲਾਦੇਸ਼ ਦੇ ਕਨ੍ਹਈਆਪੁਰ ਇਲਾਕੇ ‘ਚ ਵਾਪਰਿਆ ਭਿਆਨਕ ਹਾਦਸਾ, 13 ਲੋਕਾਂ ਦੀ ਮੌਤ, ਕਈ ਜ਼ਖ਼ਮੀ

0

ਢਾਕਾ : ਬੰਗਲਾਦੇਸ਼ (Bangladesh) ਦੇ ਫਰੀਦਪੁਰ ਸ਼ਹਿਰ ਦੇ ਕਨ੍ਹਈਆਪੁਰ ਇਲਾਕੇ ਵਿੱਚ ਅੱਜ ਇੱਕ ਬੱਸ ਅਤੇ ਇੱਕ ਪਿਕਅੱਪ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ‘ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਕ ਰਿਪੋਰਟ ਮੁਤਾਬਕ ਫਰੀਦਪੁਰ ਦੇ ਐੱਸ.ਪੀ ਮੁਹੰਮਦ ਮੁਰਸ਼ਿਦ ਆਲਮ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 11 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਨੂੰ ਹਸਪਤਾਲ ‘ਚ ਮ੍ਰਿਤਕ ਐਲਾਨ ਦਿੱਤਾ ਗਿਆ।

ਹਾਦਸਾ ਸਵੇਰੇ 7.30 ਵਜੇ ਦੇ ਕਰੀਬ ਵਾਪਰਿਆ। ਮਗੁਰਾ ਜਾ ਰਹੀ ਬੱਸ ਦੀ ਫਰੀਦਪੁਰ ਵੱਲ ਜਾ ਰਹੇ ਪਿਕਅੱਪ ਟਰੱਕ ਨਾਲ ਟੱਕਰ ਹੋ ਗਈ। ਸਾਰੇ ਮ੍ਰਿਤਕ ਇੱਕ ਪਿਕਅੱਪ ਟਰੱਕ ਵਿੱਚ ਸਵਾਰ ਸਨ। ਹਾਦਸੇ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਬੰਗਲਾਦੇਸ਼ ਰੋਡ ਟਰਾਂਸਪੋਰਟ ਅਥਾਰਟੀ ਮੁਤਾਬਕ 8 ਤੋਂ 14 ਅਪ੍ਰੈਲ ਦਰਮਿਆਨ ਸੜਕ ਹਾਦਸਿਆਂ ‘ਚ ਘੱਟੋ-ਘੱਟ 122 ਲੋਕ ਮਾਰੇ ਗਏ ਅਤੇ 195 ਹੋਰ ਜ਼ਖਮੀ ਹੋ ਗਏ।

NO COMMENTS

LEAVE A REPLY

Please enter your comment!
Please enter your name here

Exit mobile version