Home Uncategorized ਧੋਖਾਧੜੀ ਦਾ ਸ਼ਿਕਾਰ ਬਣਾ ਕੇ ਵਿਅਕਤੀ ਤੋਂ ਠੱਗੇ 1 ਲੱਖ 40 ਹਜ਼ਾਰ...

ਧੋਖਾਧੜੀ ਦਾ ਸ਼ਿਕਾਰ ਬਣਾ ਕੇ ਵਿਅਕਤੀ ਤੋਂ ਠੱਗੇ 1 ਲੱਖ 40 ਹਜ਼ਾਰ ਰੁਪਏ

0

ਗੁਰਦਾਸਪੁਰ: ਸਾਇਬਰ ਠੱਗਾਂ ਦੁਆਰਾ ਹਰ ਰੋਜ਼ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਸਾਇਬਰ ਠੱਗਾਂ ਦੁਆਰਾ ਬਿਨਾਂ ਓਟੀਪੀ ਅਤੇ ਲਿੰਕ ਭੇਜੇ ਲੋਕਾਂ ਨੂੰ ਠੱਗਿਆਂ ਹੈ। ਹਰ ਰੋਜ਼ ਲੋਕ ਸਾਈਬਰ ਠੱਗਾਂ ਦਾ ਸ਼ਿਕਾਰ ਹੋ ਰਹੇ ਹਨ। ਜਾਣਕਾਰੀ ਅਨੁਸਾਰ ਧਾਰੀਵਾਲ ਦੇ ਰਹਿਣ ਵਾਲੇ ਨੌਜਵਾਨ ਗੌਰਵ ਲੂਥਰਾ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਕੇ ਉਸ ਦੇ ਖਾਤੇ ਵਿੱਚੋਂ 1 ਲੱਖ 40 ਹਜ਼ਾਰ ਰੁਪਏ ਕਢਵਾ ਲਏ ਗਏ। ਇਸ ਮਾਮਲੇ ਦੀ ਪੀੜਤ ਨੇ ਸ਼ਿਕਾਇਤ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਗੌਰਵ ਲੂਥਰਾ ਨੇ ਦੱਸਿਆ ਕਿ ਉਸ ਦੀ ਮੋਬਾਈਲ ਰਿਪੇਅਰਿੰਗ ਦੀ ਦੁਕਾਨ ਹੈ। ਉਸ ਨੂੰ ਇੱਕ ਕਾਲ ਆਈ ਅਤੇ ਦੱਸਿਆ ਗਿਆ ਕਿ ਜਿਵੇਂ ਹੀ ਉਹ ਦੂਜਾ ਕ੍ਰੈਡਿਟ ਕਾਰਡ ਲੈਣ-ਦੇਣ ਕਰੇਗਾ ਉਸਦਾ ਬੀਮਾ ਹੋ ਜਾਵੇਗਾ। ਇਸ ਦੌਰਨ ਫੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਜੇਕਰ ਉਹ ਬੀਮਾ ਨਹੀਂ ਕਰਵਾਉਣਾ ਚਾਹੁੰਦੇ ਤਾਂ ਫੋਨ ਕਾਲ ‘ਤੇ ਬਣੇ ਰਹਿਣ । ਉਕਤ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਕੋਈ ਵੀ ਓ.ਟੀ.ਪੀ. ਜਾਂ ਕੋਈ ਹੋਰ ਵੇਰਵੇ ਨਹੀਂ ਦੇਣੇ ਪੈਣਗੇ। ਇਸ ਤੋਂ ਬਾਅਦ ਉਸ ਦਾ ਫੋਨ ਹੋਲਡ ਕਰ ਦਿੱਤਾ ਗਿਆ ਅਤੇ ਬਾਅਦ ਵਿਚ ਫੋਮ ਕੱਟ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਦੇ ਖਾਤੇ ਵਿੱਚੋਂ ਕਰੀਬ 1 ਲੱਖ 40 ਹਜ਼ਾਰ ਰੁਪਏ ਕਢਵਾ ਲਏ ਗਏ ਹਨ। ਉਨ੍ਹਾਂ ਇਸ ਮਾਮਲੇ ਸਬੰਧੀ ਸਾਈਬਰ ਕਰਾਈਮ ਗੁਰਦਾਸਪੁਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਤੁਹਾਨੂੰ ਦੱਸ ਦੇਈਏ ਕਿ ਹੁਣ ਧੋਖੇਬਾਜ਼ਾਂ ਦੁਆਰਾ ਲਿੰਕ ਜਾਂ ਓਟੀਪੀ ਨਹੀਂ ਭੇਜਿਆ ਜਾਂਦਾ ਹੈ। ਉਹ ਮੋਬਾਈਲ ਨੂੰ ਹੈਕ ਕਰਕੇ ਅਤੇ ਮੋਬਾਈਲ ਨੰਬਰ ਨਾਲ ਜੁੜੇ ਖਾਤੇ ਤੱਕ ਪਹੁੰਚ ਕਰਕੇ ਧੋਖਾਧੜੀ ਕਰਦੇ ਹਨ। ਨੌਜਵਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਘਪਲੇਬਾਜ਼ੀ ਤੋਂ ਸੁਚੇਤ ਰਹਿਣ ਅਤੇ ਕਿਸੇ ਵੀ ਅਣਪਛਾਤੇ ਵਿਅਕਤੀ ਦੇ ਫੋਨ ਆਉਣ ‘ਤੇ ਸਾਵਧਾਨੀ ਵਰਤਣ।

NO COMMENTS

LEAVE A REPLY

Please enter your comment!
Please enter your name here

Exit mobile version