Homeਖੇਡਾਂ20 ਸਾਲਾਂ ਬਾਅਦ ਵਿਸ਼ਵ ਕੱਪ 'ਚ ਫਰਾਂਸ-ਸਪੇਨ ਦੀ ਟੱਕਰ, ਐਮਬਾਪੇ ਤੇ ਯਮਲ...

20 ਸਾਲਾਂ ਬਾਅਦ ਵਿਸ਼ਵ ਕੱਪ ‘ਚ ਫਰਾਂਸ-ਸਪੇਨ ਦੀ ਟੱਕਰ, ਐਮਬਾਪੇ ਤੇ ਯਮਲ ‘ਤੇ ਹੋਣਗੀਆਂ ਸਭ ਦੀਆਂ ਨਜ਼ਰਾਂ

ਡੱਲਾਸ: ਫੀਫਾ ਵਿਸ਼ਵ ਕੱਪ 2026 ਆਪਣੇ ਸਭ ਤੋਂ ਰੋਮਾਂਚਕ ਪੜਾਅ ਵਿੱਚ ਦਾਖਲ ਹੋ ਚੁੱਕਾ ਹੈ। ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਬੁੱਧਵਾਰ ਨੂੰ ਡੱਲਾਸ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜਿੱਥੇ ਫਰਾਂਸ-ਸਪੇਨ ਦੀਆਂ ਟੀਮਾਂ ਆਮਨੇ-ਸਾਮਨੇ ਹੋਣਗੀਆਂ। ਖ਼ਾਸ ਗੱਲ ਇਹ ਹੈ ਕਿ ਵਿਸ਼ਵ ਕੱਪ ਦੇ ਮੰਚ ‘ਤੇ ਦੋਵੇਂ ਟੀਮਾਂ 20 ਸਾਲਾਂ ਬਾਅਦ ਇੱਕ-ਦੂਜੇ ਦਾ ਸਾਹਮਣਾ ਕਰਨ ਜਾ ਰਹੀਆਂ ਹਨ, ਜਿਸ ਕਾਰਨ ਫੁੱਟਬਾਲ ਪ੍ਰੇਮੀਆਂ ਵਿੱਚ ਉਤਸ਼ਾਹ ਕਾਫ਼ੀ ਵੱਧ ਗਿਆ ਹੈ।

ਦੋਵੇਂ ਟੀਮਾਂ ਆਖਰੀ ਵਾਰ 2006 ਦੇ ਫੀਫਾ ਵਿਸ਼ਵ ਕੱਪ ਵਿੱਚ ਭਿੜੀਆਂ ਸਨ। ਉਸ ਵੇਲੇ ਫਰਾਂਸ ਨੇ ਰਾਊਂਡ ਆਫ 16 ਵਿੱਚ ਸਪੇਨ ਨੂੰ 3-1 ਨਾਲ ਹਰਾਇਆ ਸੀ। ਜੇਕਰ ਦੋਵੇਂ ਦੇਸ਼ਾਂ ਦੇ ਆਪਸੀ ਰਿਕਾਰਡ ਦੀ ਗੱਲ ਕਰੀਏ ਤਾਂ ਹੁਣ ਤੱਕ 38 ਮੁਕਾਬਲੇ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਸਪੇਨ ਨੇ 18 ਜਿੱਤਾਂ ਦਰਜ ਕੀਤੀਆਂ ਹਨ, ਜਦਕਿ ਫਰਾਂਸ ਨੇ 13 ਮੈਚ ਆਪਣੇ ਨਾਮ ਕੀਤੇ ਹਨ ਅਤੇ 7 ਮੁਕਾਬਲੇ ਡਰਾਅ ਰਹੇ ਹਨ।

ਇਸ ਸੈਮੀਫਾਈਨਲ ਵਿੱਚ ਸਭ ਤੋਂ ਵੱਧ ਚਰਚਾ ਦੋ ਸਟਾਰ ਖਿਡਾਰੀਆਂ ਦੀ ਹੋ ਰਹੀ ਹੈ। ਫਰਾਂਸ ਦੇ ਕਪਤਾਨ ਕਿਲੀਅਨ ਐਮਬਾਪੇ ਸ਼ਾਨਦਾਰ ਫਾਰਮ ਵਿੱਚ ਹਨ ਅਤੇ ਮੌਜੂਦਾ ਵਿਸ਼ਵ ਕੱਪ ਵਿੱਚ 8 ਗੋਲ ਕਰਕੇ ਗੋਲਡਨ ਬੂਟ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਐਮਬਾਪੇ ਦੀ ਰਫ਼ਤਾਰ, ਗੋਲ ਕਰਨ ਦੀ ਸਮਰੱਥਾ ਅਤੇ ਵੱਡੇ ਮੈਚਾਂ ਵਿੱਚ ਪ੍ਰਦਰਸ਼ਨ ਉਨ੍ਹਾਂ ਨੂੰ ਫਰਾਂਸ ਦੀ ਸਭ ਤੋਂ ਵੱਡੀ ਤਾਕਤ ਬਣਾਉਂਦਾ ਹੈ।

ਦੂਜੇ ਪਾਸੇ ਸਪੇਨ ਦੀਆਂ ਉਮੀਦਾਂ ਨੌਜਵਾਨ ਸਟਾਰ ਲਾਮੀਨ ਯਾਮਾਲ ‘ਤੇ ਟਿਕੀਆਂ ਹੋਈਆਂ ਹਨ। ਸਿਰਫ਼ 19 ਸਾਲ ਦੀ ਉਮਰ ਵਿੱਚ ਯਮਲ ਨੇ ਪੂਰੇ ਟੂਰਨਾਮੈਂਟ ਦੌਰਾਨ ਆਪਣੀ ਕਾਬਲੀਅਤ ਨਾਲ ਦੁਨੀਆ ਭਰ ਦੇ ਫੁੱਟਬਾਲ ਪ੍ਰੇਮੀਆਂ ਨੂੰ ਪ੍ਰਭਾਵਿਤ ਕੀਤਾ ਹੈ। ਭਾਵੇਂ ਉਸ ਨੇ ਹੁਣ ਤੱਕ ਸਿਰਫ਼ ਇੱਕ ਗੋਲ ਕੀਤਾ ਹੈ, ਪਰ ਉਸ ਵੱਲੋਂ ਬਣਾਏ ਗਏ ਮੌਕੇ ਅਤੇ ਅਟੈਕਿੰਗ ਖੇਡ ਸਪੇਨ ਲਈ ਬਹੁਤ ਅਹਿਮ ਸਾਬਤ ਹੋਏ ਹਨ।

ਦੋਵੇਂ ਟੀਮਾਂ ਦੀ ਆਖਰੀ ਮੁਲਾਕਾਤ 2025 ਦੀ UEFA Nations League Finals ਦੇ ਸੈਮੀਫਾਈਨਲ ਵਿੱਚ ਹੋਈ ਸੀ, ਜਿੱਥੇ ਸਪੇਨ ਨੇ ਰੋਮਾਂਚਕ ਮੁਕਾਬਲੇ ਵਿੱਚ 5-4 ਨਾਲ ਜਿੱਤ ਹਾਸਲ ਕੀਤੀ ਸੀ। ਉਸ ਮੈਚ ਵਿੱਚ ਯਮਲ ਨੇ ਦੋ ਗੋਲ ਕਰਕੇ ਆਪਣੀ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਹੁਣ ਡੱਲਾਸ ਵਿੱਚ ਹੋਣ ਵਾਲਾ ਇਹ ਸੈਮੀਫਾਈਨਲ ਸਿਰਫ਼ ਦੋ ਮਜ਼ਬੂਤ ਟੀਮਾਂ ਦੀ ਟੱਕਰ ਨਹੀਂ, ਸਗੋਂ ਐਮਬਾਪੇ ਅਤੇ ਯਮਲ ਵਰਗੇ ਸਿਤਾਰਿਆਂ ਦੀ ਕਾਬਲੀਅਤ ਦੀ ਵੀ ਕਸੌਟੀ ਹੋਵੇਗਾ। ਜੇਤੂ ਟੀਮ ਵਿਸ਼ਵ ਕੱਪ ਫਾਈਨਲ ਵਿੱਚ ਥਾਂ ਬਣਾਏਗੀ ਅਤੇ ਖ਼ਿਤਾਬ ਤੋਂ ਸਿਰਫ਼ ਇੱਕ ਕਦਮ ਦੂਰ ਰਹਿ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments