Home ਪੰਜਾਬ ਅੰਮ੍ਰਿਤਸਰ ‘ਚ ਟਰੱਕ ਨੇ ਕੁਚਲੀ 2 ਸਾਲਾ ਮਾਸੂਮ

ਅੰਮ੍ਰਿਤਸਰ ‘ਚ ਟਰੱਕ ਨੇ ਕੁਚਲੀ 2 ਸਾਲਾ ਮਾਸੂਮ

0

ਅੰਮ੍ਰਿਤਸਰ: ਅੰਮ੍ਰਿਤਸਰ ਦੇ ਇੰਡੀਆ ਗੇਟ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਦੋ ਸਾਲ ਦੀ ਮਾਸੂਮ ਬੱਚੀ ਦੀ ਜਾਨ ਚਲੀ ਗਈ। 18 ਚੱਕਿਆਂ ਵਾਲੇ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਨਵਪ੍ਰੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਪੂਨਮ ਕੌਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ।

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪਿੰਡ ਕਲੇਰਵਾਲ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 30 ਅਕਤੂਬਰ ਨੂੰ ਸਵੇਰੇ ਕਰੀਬ 7 ਵਜੇ ਉਹ ਆਪਣੀ ਪਤਨੀ ਪੂਨਮ ਕੌਰ ਅਤੇ ਦੋ ਸਾਲਾ ਧੀ ਨਵਪ੍ਰੀਤ ਕੌਰ ਨਾਲ ਘਰੋਂ ਨਿਕਲਿਆ ਸੀ। ਉਹ ਖੁਦ ਮੋਟਰਸਾਈਕਲ ‘ਤੇ ਜਾ ਰਿਹਾ ਸੀ, ਜਦਕਿ ਉਸ ਦੀ ਪਤਨੀ ਅਤੇ ਧੀ ਇਲੈਕਟ੍ਰਿਕ ਸਕੂਟੀ ‘ਤੇ ਸਵਾਰ ਸਨ।

ਜਦੋਂ ਉਹ ਇੰਡੀਆ ਗੇਟ ਨੇੜੇ ਪਹੁੰਚੇ ਤਾਂ ਪੂਨਮ ਕੌਰ ਨੇ ਸਕੂਟੀ ਸੜਕ ਦੇ ਕਿਨਾਰੇ ਰੋਕ ਲਈ। ਇਸੇ ਦੌਰਾਨ ਉੱਥੇ ਖੜ੍ਹੇ 18 ਚੱਕਿਆਂ ਵਾਲੇ ਟਰੱਕ ਦੇ ਡਰਾਈਵਰ ਨੇ ਪਿੱਛੇ ਦੇਖੇ ਬਿਨਾਂ ਟਰੱਕ ਨੂੰ ਪਿੱਛੇ ਵੱਲ ਕਰਨਾ ਸ਼ੁਰੂ ਕਰ ਦਿੱਤਾ।

ਦੱਸਿਆ ਗਿਆ ਹੈ ਕਿ ਟਰੱਕ ਦੀ ਸਾਈਡ ਸਕੂਟੀ ਨਾਲ ਟਕਰਾ ਗਈ, ਜਿਸ ਕਾਰਨ ਮਾਂ ਅਤੇ ਧੀ ਦੋਵੇਂ ਸੜਕ ‘ਤੇ ਡਿੱਗ ਪਈਆਂ। ਇਸ ਦੌਰਾਨ ਟਰੱਕ ਦਾ ਪਿਛਲਾ ਟਾਇਰ ਮਾਸੂਮ ਬੱਚੀ ਨਵਪ੍ਰੀਤ ਕੌਰ ਉੱਪਰੋਂ ਲੰਘ ਗਿਆ। ਗੰਭੀਰ ਸੱਟਾਂ ਲੱਗਣ ਕਾਰਨ ਬੱਚੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਹਾਦਸਾ ਵਾਪਰਦਿਆਂ ਹੀ ਉੱਥੇ ਮੌਜੂਦ ਲੋਕਾਂ ਨੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ। ਮ੍ਰਿਤਕ ਬੱਚੀ ਦੇ ਪਿਤਾ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਡਰਾਈਵਰ ਦੀ ਲਾਪਰਵਾਹੀ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version