HomePunjabਹਾਰਡਵੇਅਰ ਦੀ ਦੁਕਾਨ 'ਤੇ ਬੈਠੇ ਦੁਕਾਨਦਾਰ 'ਤੇ 2 ਅਣਪਛਾਤੇ ਨੌਜਵਾਨਾਂ ਨੇ ਚਲਾਈਆਂ...

ਹਾਰਡਵੇਅਰ ਦੀ ਦੁਕਾਨ ‘ਤੇ ਬੈਠੇ ਦੁਕਾਨਦਾਰ ‘ਤੇ 2 ਅਣਪਛਾਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ

ਗੁਰਦਾਸਪੁਰ : ਗੁਰਦਾਸਪੁਰ-ਕਲਨੌਰ ਰੋਡ (Gurdaspur-Kalnaur road) ‘ਤੇ ਪਿੰਡ ਨੜਾਂਵਾਲੀ ਸਥਿਤ ਹਾਰਡਵੇਅਰ ਦੀ ਦੁਕਾਨ ‘ਤੇ ਬੈਠੇ ਦੁਕਾਨਦਾਰ ‘ਤੇ ਪਿਸਤੌਲ ਨਾਲ 3-4 ਰਾਊਂਡ ਫਾਇਰ ਕਰਨ ਵਾਲੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਥਾਣਾ ਕਲਾਨੌਰ ਦੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਪਰ ਦੋਸ਼ੀ ਅਜੇ ਤੱਕ ਫਰਾਰ ਹਨ।

ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਪ੍ਰਵੀਨ ਭਾਰਤੀ ਪੁੱਤਰ ਰਾਮ ਲਾਲ ਵਾਸੀ ਨੜਾਂਵਾਲੀ ਨੇ ਬਿਆਨ ਦਿੱਤਾ ਹੈ ਕਿ ਉਸ ਦੀ ਨੜਾਂਵਾਲੀ ਵਿੱਚ ਹਾਰਡਵੇਅਰ ਦੀ ਦੁਕਾਨ ਹੈ। ਉਹ ਮਿਤੀ 3-7-24 ਨੂੰ ਆਪਣੀ ਦੁਕਾਨ ਦੇ ਅੰਦਰ ਬੈਠਾ ਸੀ ਜਦੋਂ ਸ਼ਾਮ 6.30 ਵਜੇ ਦੋ ਅਣਪਛਾਤੇ ਨੌਜਵਾਨ ਗੁਰਦਾਸਪੁਰ ਵਾਲੇ ਪਾਸਿਓਂ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਦੇ ਮੂੰਹ ਪੀਲੇ ਕੱਪੜੇ ਨਾਲ ਢਕੇ ਹੋਏ ਸਨ।

ਮੋਟਰਸਾਈਕਲ ’ਤੇ ਪਿੱਛੇ ਬੈਠੇ ਨੌਜਵਾਨ ਨੇ ਉਸ ਦੀ ਦੁਕਾਨ ਵੱਲ ਪਿਸਤੌਲ ਨਾਲ 3/4 ਰਾਊਂਡ ਫਾਇਰ ਕੀਤੇ ਅਤੇ ਮੋਟਰਸਾਈਕਲ ’ਤੇ ਕਲਾਨੌਰ ਵੱਲ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਵੀਨ ਭਾਰਤੀ ਦੇ ਬਿਆਨਾਂ ’ਤੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments