HomePunjabਸ਼ਹਿਰ 'ਚ ਜਨਮ ਅਸ਼ਟਮੀ ਮੌਕੇ ਗੁੰਡਾਗਰਦੀ ਕਰ ਰਹੇ 2 ਵਿਅਕਤੀ ਕੀਤੇ ਕਾਬੂ

ਸ਼ਹਿਰ ‘ਚ ਜਨਮ ਅਸ਼ਟਮੀ ਮੌਕੇ ਗੁੰਡਾਗਰਦੀ ਕਰ ਰਹੇ 2 ਵਿਅਕਤੀ ਕੀਤੇ ਕਾਬੂ

ਬਰਨਾਲਾ : ਸ਼ਹਿਰ ‘ਚ ਜਨਮ ਅਸ਼ਟਮੀ (Janmashtami) ਮੌਕੇ ਗੁੰਡਾਗਰਦੀ ਹੋਈ। ਸਥਾਨਕ ਕੱਚਾ ਕਾਲਜ ਰੋਡ (Kacha College Road) ਗਲੀ ਨੰਬਰ 7 ਵਿੱਚ ਇੰਡਸਟਰੀ ਚੈਂਬਰ ਦੇ ਆਗੂ ਵਿਕਾਸ ਕੁਮਾਰ ਦੇ ਪੁੱਤਰ ਦੀ ਸ਼ਰਾਰਤੀ ਅਨਸਰਾਂ ਵੱਲੋਂ ਕੁੱਟਮਾਰ ਕੀਤੀ ਗਈ। ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਵੀ ਰੋਸ ਦੀ ਲਹਿਰ ਫੈਲ ਗਈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਗੁੰਡਾ ਅਨਸਰਾਂ ‘ਤੇ ਸ਼ਿਕੰਜਾ ਕੱਸਿਆ ਜਾਵੇ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਵਿਕਾਸ ਕੁਮਾਰ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰ ਲੜਕੀਆਂ ਨਾਲ ਛੇੜਛਾੜ ਕਰ ਰਹੇ ਸਨ। ਜਦੋਂ ਉਸ ਦੇ ਪੁੱਤਰ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਸ਼ਰਾਰਤੀ ਅਨਸਰਾਂ ਨੇ ਲੜਕੇ ਦੀ ਕੁੱਟਮਾਰ ਕੀਤੀ।

ਕੁੱਟਮਾਰ ਦੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ। ਇਸ ਮਾਮਲੇ ਦੀ ਸੂਚਨਾ ਬਰਨਾਲਾ ਪੁਲਿਸ ਨੂੰ ਦਿੱਤੀ ਗਈ। ਇਸ ਸਬੰਧੀ ਜਦੋਂ ਥਾਣਾ ਸਿਟੀ-1 ਦੇ ਇੰਚਾਰਜ ਬਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਸ ਨਾਲ ਕੁੱਟਮਾਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜਲਦੀ ਹੀ ਹੋਰ ਸ਼ਰਾਰਤੀ ਅਨਸਰਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments