HomePunjabਡਰੋਨ ਰਾਹੀਂ ਸੁੱਟੀ ਗਈ 2 ਕਿਲੋ 432 ਗ੍ਰਾਮ ਹੈਰੋਇਨ ਬਰਾਮਦ

ਡਰੋਨ ਰਾਹੀਂ ਸੁੱਟੀ ਗਈ 2 ਕਿਲੋ 432 ਗ੍ਰਾਮ ਹੈਰੋਇਨ ਬਰਾਮਦ

ਤਰਨਤਾਰਨ: ਥਾਣਾ ਖੇਮਕਰਨ (Khemkaran police station) ਦੀ ਪੁਲਿਸ ਨੇ ਜ਼ਿਲ੍ਹੇ ਦੇ ਭਾਰਤ-ਪਾਕਿਸਤਾਨ ਸਰਹੱਦ (India-Pakistan border) ਨੇੜੇ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ (heroin) ਦਾ ਇਕ ਪੈਕਟ ਬਰਾਮਦ ਕੀਤਾ ਹੈ। ਬਰਾਮਦ ਹੋਏ ਪੈਕਟ ‘ਚੋਂ 2 ਕਿਲੋ 432 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਸਬੰਧੀ ਥਾਣਾ ਖੇਮਕਰਨ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐਸ.ਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਮਹਿੰਦੀਪੁਰ ਵਾਸੀ ਬਿੱਟੂ ਸਿੰਘ ਪੁੱਤਰ ਜੰਬਾ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਨੇ ਬੀਤੀ ਦੇਰ ਰਾਤ ਪਾਕਿਸਤਾਨ ਵੱਲੋਂ ਲਿਆਂਦੇ ਡਰੋਨ ਦੀ ਹਰਕਤ ਦੇਖੀ ਸੀ ਅਤੇ ਡਰੋਨ ਵੱਲੋਂ ਉਸ ਦੇ ਘਰ ‘ਤੇ ਇੱਕ ਪੈਕਟ ਸੁੱਟਿਆ ਗਿਆ ਸੀ। ਜਿਸ ਤੋਂ ਬਾਅਦ ਬੀ.ਐਸ.ਐਫ ਅਤੇ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਬਿੱਟੂ ਸਿੰਘ ਦੇ ਘਰੋਂ 2 ਕਿਲੋ 432 ਗ੍ਰਾਮ ਹੈਰੋਇਨ ਵਾਲਾ ਇੱਕ ਪੈਕੇਟ ਬਰਾਮਦ ਕੀਤਾ ਗਿਆ।

ਇਹ ਹੈਰੋਇਨ ਦੀ ਖੇਪ ਕਿਸ ਸਮੱਗਲਰ ਨੂੰ ਅਤੇ ਕਿੱਥੇ ਪਹੁੰਚਾਈ ਜਾਣੀ ਸੀ, ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 12.5 ਕਰੋੜ ਰੁਪਏ ਦੱਸੀ ਜਾਂਦੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments