Home ਪੰਜਾਬ ਫਾਜ਼ਿਲਕਾ ਸ਼ਹਿਰ ‘ਚ ਜੀਜਾ-ਸਾਲਾ ਕੋਲੋਂ 2 ਕਿਲੋ 143 ਗ੍ਰਾਮ ਹੈਰੋਇਨ ਬਰਾਮਦ

ਫਾਜ਼ਿਲਕਾ ਸ਼ਹਿਰ ‘ਚ ਜੀਜਾ-ਸਾਲਾ ਕੋਲੋਂ 2 ਕਿਲੋ 143 ਗ੍ਰਾਮ ਹੈਰੋਇਨ ਬਰਾਮਦ

0

ਫਾਜ਼ਿਲਕਾ: ਕੁਝ ਸਮਾਂ ਪਹਿਲਾਂ ਫਾਜ਼ਿਲਕਾ ਦੇ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਵੱਲੋਂ ਚਾਰਜ ਸੰਭਾਲਣ ਤੋਂ ਬਾਅਦ ਇਸ ਸਰਹੱਦੀ ਜ਼ਿਲ੍ਹੇ ਵਿੱਚ ਨਸ਼ਿਆਂ ’ਤੇ ਕਾਬੂ ਪਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਸ ਕੜੀ ਤਹਿਤ ਸੀ.ਆਈ.ਏ. ਫਾਜ਼ਿਲਕਾ ਦੀ ਟੀਮ ਨੇ ਫਾਜ਼ਿਲਕਾ ਸ਼ਹਿਰ ਤੋਂ ਦੋ ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਰਿਸ਼ਤੇ ਵਿੱਚ ਜੀਜਾ-ਸਾਲਾ ਸਨ ਅਤੇ ਉਨ੍ਹਾਂ ਦੇ ਕੋਲੋਂ 2 ਕਿਲੋ 143 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ।

ਦਫ਼ਤਰ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਸਥਾਨਕ ਐਸ.ਐਸ.ਪੀ.ਫਾਜ਼ਿਲਕਾ ਦੇ ਐਸ.ਐਸ.ਪੀ. ਗਗਨ ਅਜੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਫਾਜ਼ਿਲਕਾ ਦੀ ਟੀਮ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ ‘ਚ ਥਾਣਾ ਸਿਟੀ ਦੇ ਖੇਤਰ ‘ਚ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਪਾਰਟੀ ਨੇ ਆਨੰਦਪੁਰ ਮੁਹੱਲੇ ਤੋਂ ਨਜ਼ਦੀਕੀ ਪਿੰਡ ਆਵਾ ਨੂੰ ਜਾਣ ਵਾਲੀ ਲਿੰਕ ਸੜਕ ‘ਤੇ ਇਕ ਪਿੱਪਲ ਦੇ ਦਰੱਖਤ ਕੋਲ ਦੋ ਵਿਅਕਤੀਆਂ ਨੂੰ ਦੇਖਿਆ।

ਉਨ੍ਹਾਂ ਨੂੰ ਦੇਖ ਕੇ ਪੁਲਿਸ ਪਾਰਟੀ ਨੇ ਉਨ੍ਹਾਂ ਕੋਲ ਪਏ ਕਿੱਟ ਬੈਗ ਦੀ ਤਲਾਸ਼ੀ ਲਈ ਤਾਂ ਉਸ ‘ਚੋਂ 2 ਕਿਲੋ 143 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਵਿਅਕਤੀਆਂ ਦੀ ਪਛਾਣ ਸਵਰਨ ਸਿੰਘ ਵਾਸੀ ਬਸਤੀ ਕੇਸਰ ਸਿੰਘ (ਗੁਰੂਹਰਸਹਾਏ) ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਗੁਰਪ੍ਰੀਤ ਸਿੰਘ ਵਾਸੀ ਆਨੰਦਪੁਰ ਮੁਹੱਲਾ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ। ਉਨ੍ਹਾਂ ਦੇ ਖ਼ਿਲਾਫ਼ ਥਾਣਾ ਸਿਟੀ ਫਾਜ਼ਿਲਕਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਹੈਰੋਇਨ ਜੱਜ ਸਿੰਘ ਵਾਸੀ ਪਿੰਡ ਸਿੱਧੂ ਵਾਲਾ (ਥਾਣਾ ਸਦਰ ਜਲਾਲਾਬਾਦ) ਨੇ ਦਿੱਤੀ ਸੀ। ਜਿਸ ਨੂੰ ਅੱਗੇ ਸਪਲਾਈ ਕੀਤਾ ਜਾਣਾ ਸੀ। ਇਸ ਕੇਸ ਵਿੱਚ ਜੱਜ ਸਿੰਘ ਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੱਜ ਸਿੰਘ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ, ਚੋਰੀ ਅਤੇ ਲੁੱਟ-ਖੋਹ ਦੇ 3 ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਿਛਲੇ ਅਤੇ ਅਗਲੇ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version