HomePunjabਵਿਆਹੁਤਾ ਨੂੰ ਬਲੈਕਮੇਲ ਕਰਕੇ 6 ਸਾਲ ਤੱਕ ਬਣਾਉਂਦਾ ਰਿਹਾ ਆਪਣੀ ਹਵਸ਼ ਦਾ...

ਵਿਆਹੁਤਾ ਨੂੰ ਬਲੈਕਮੇਲ ਕਰਕੇ 6 ਸਾਲ ਤੱਕ ਬਣਾਉਂਦਾ ਰਿਹਾ ਆਪਣੀ ਹਵਸ਼ ਦਾ ਸ਼ਿਕਾਰ

ਪਟਿਆਲਾ : ਜ਼ਿਲ੍ਹੇ ਵਿੱਚ ਇੱਕ ਔਰਤ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸੇ ਦੌਰਾਨ ਮੁਲਜ਼ਮ ਨੇ ਔਰਤ ਦੇ ਪਤੀ ਨੂੰ ਵੀਡੀਓ ਭੇਜ ਦਿੱਤੀ, ਜਿਸ ਨਾਲ ਉਸ ਦੇ ਵਿਆਹੁਤਾ ਜੀਵਨ ਵਿੱਚ ਹਲਚਲ ਮਚ ਗਈ। ਪਰਿਵਾਰ ਵਾਲਿਆਂ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਮੁਲਜ਼ਮ ਦੀ ਪਛਾਣ ਦਵਿੰਦਰ ਸਿੰਘ ਵਾਸੀ ਪਿੰਡ ਉਗੋਕੇ ਬਾਦਸ਼ਾਹਪੁਰ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਥਾਣਾ ਘੱਗਾ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2017 ਵਿੱਚ ਮੁਲਜ਼ਮ ਮਹਿਲਾ ਦੇ ਘਰ ਆਇਆ ਸੀ, ਜਿਸ ਨੇ ਔਰਤ ਦੀ ਅਸ਼ਲੀਲ ਵੀਡੀਓ ਬਣਾਈ ਸੀ। ਇਸ ਤੋਂ ਬਾਅਦ ਉਹ ਬਲੈਕਮੇਲ ਕਰਕੇ ਉਸ ਨਾਲ ਬਲਾਤਕਾਰ ਕਰਦਾ ਰਿਹਾ। ਉਹ ਲਗਾਤਾਰ 6 ਸਾਲ ਤੋਂ ਔਰਤ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਜਦੋਂ ਔਰਤ ਨੇ ਉਸ ਤੋਂ ਦੂਰੀ ਬਣਾ ਲਈ ਤਾਂ ਉਸ ਨੇ ਵੀਡੀਓ ਉਸ ਦੇ ਪਤੀ ਨੂੰ ਭੇਜ ਦਿੱਤੀ ਤਾਂ ਕਿ ਉਸ ਦਾ ਵਿਆਹੁਤਾ ਜੀਵਨ ਬਰਬਾਦ ਹੋ ਜਾਵੇ। ਇਸ ਬਾਰੇ ਉਸ ਦੇ ਪਤੀ ਅਤੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ। ਮੁਲਜ਼ਮਾਂ ਦੀ ਭਾਲ ਜਾਰੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments