HomePunjabPunjab Flood: ਭਾਰਤੀ ਫੌਜ ਤੇ NDRF ਨੇ ਸੰਭਾਲਿਆ ਮੋਰਚਾ

Punjab Flood: ਭਾਰਤੀ ਫੌਜ ਤੇ NDRF ਨੇ ਸੰਭਾਲਿਆ ਮੋਰਚਾ

ਕਪੂਰਥਲਾ/ਭੁਲੱਥ: ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਐੱਨ.ਡੀ.ਆਰ.ਐਫ. ਅਤੇ ਭਾਰਤੀ ਫੌਜ (NDRF and Indian Army) ਦੀਆਂ ਟੀਮਾਂ ਦੇ ਸਹਿਯੋਗ ਨਾਲ ਬਿਆਸ ਦਰਿਆ ਦੇ ਮੰਡ ਖੇਤਰ ਵਿੱਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਸਵੇਰ ਤੋਂ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।

ਟੀਮ ਵੱਲੋਂ ਸਵੇਰੇ 9 ਵਜੇ ਤੱਕ ਔਰਤਾਂ ਸਮੇਤ 40 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਪਿੰਡ ਤਲਵੰਡੀ ਕੂਕਾ ਵਿਖੇ ਪਹੁੰਚਾਇਆ ਗਿਆ ਹੈ। ਭਾਰਤੀ ਫੌਜ ਅਤੇ ਐਨ.ਡੀ.ਆਰ.ਐਫ ਦੀਆਂ ਟੀਮਾਂ ਵੱਲੋਂ 8 ਮੋਟਰ ਬੋਟਾਂ ਰਾਹੀਂ ਪਿੰਡ ਤਲਵੰਡੀ ਕੂਕਾ ਪਹੁੰਚਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ ਅਤੇ ਮੰਡ ਖੇਤਰ ਦੇ ਲੋਕਾਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਸਕੂਲ ਵਿੱਚ ਲਗਾਏ ਗਏ ਕੈਂਪਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments