HomePunjabਮੂਸੇਵਾਲਾ ਕੇਸ 'ਚ ਲੋੜੀਂਦਾ ਇੱਕ ਹੋਰ ਗੈਂਗਸਟਰ ਅਮਰੀਕਾ 'ਚ ਗ੍ਰਿਫ਼ਤਾਰ

ਮੂਸੇਵਾਲਾ ਕੇਸ ‘ਚ ਲੋੜੀਂਦਾ ਇੱਕ ਹੋਰ ਗੈਂਗਸਟਰ ਅਮਰੀਕਾ ‘ਚ ਗ੍ਰਿਫ਼ਤਾਰ

ਚੰਡੀਗੜ੍ਹ: ਮੂਸੇਵਾਲਾ ਕਤਲ ਕਾਂਡ (Moosewala murder case) ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਕੇਸ ਵਿੱਚ ਲੋੜੀਂਦੇ ਇੱਕ ਮੁਲਜ਼ਮ ਨੂੰ ਅਮਰੀਕਾ (America) ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਫੜੇ ਗਏ ਮੁਲਜ਼ਮ ਦਾ ਨਾਂ ਧਰਮਜੋਤ ਸਿੰਘ ਕਾਹਲੋ (Dharamjot Singh Kahlo) ਦੱਸਿਆ ਜਾ ਰਿਹਾ ਹੈ, ਜਿਸ ਨੂੰ ਅਮਰੀਕਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਧਰਮਜੋਤ ਸਿੰਘ ਕਾਹਲੋ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਦਾ ਕਰੀਬੀ ਦੱਸਿਆ ਜਾਂਦਾ ਹੈ। ਕਾਹਲੋਂ ਲਾਰੈਂਸ ਅਤੇ ਬੰਬੀਹਾ ਗੈਂਗ ਨੂੰ ਹਥਿਆਰ ਸਪਲਾਈ ਕਰਦਾ ਸੀ।

ਹੁਣ ਅਮਰੀਕੀ ਪੁਲਿਸ ਵੱਲੋਂ ਕਾਹਲੋਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਭਾਰਤ ਸਰਕਾਰ ਜਲਦ ਹੀ ਐਫ.ਬੀ.ਆਈ. ਨਾਲ ਰਾਬਤਾ ਕਾਇਮ ਕਰਕੇ ਉਕਤ ਮੁਲਜ਼ਮਾਂ ਨੂੰ ਭਾਰਤ ਲਿਆਵੇਗੀ ਤਾਂ ਜੋ ਮੂਸੇਵਾਲਾ ਮਾਮਲੇ ਸਬੰਧੀ ਹੋਰ ਪੁੱਛਗਿੱਛ ਕੀਤੀ ਜਾ ਸਕੇ।

ਦੱਸ ਦੇਈਏ ਕਿ ਧਰਮਜੋਤ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਜੋ ਕਾਫੀ ਸਮੇਂ ਤੋਂ ਅਮਰੀਕਾ ਵਿੱਚ ਲੁਕਿਆ ਹੋਇਆ ਸੀ। ਧਰਮਜੋਤ ਖ਼ਿਲਾਫ਼ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਹੁਣ ਅਮਰੀਕੀ ਪੁਲਿਸ ਵਲੋਂ ਹਿਰਾਸਤ ‘ਚ ਲੈਣ ਤੋਂ ਬਾਅਦ ਉਸ ਨੂੰ ਜਲਦ ਹੀ ਭਾਰਤ ਲਿਆਂਦਾ ਜਾਵੇਗਾ। ਕਾਹਲੋ ਪਹਿਲਾਂ ਹੀ ਪੰਜਾਬ ਪੁਲਿਸ ਅਤੇ ਐਨਆਈਏ ਨੂੰ ਲੋੜੀਂਦਾ ਸੀ, ਜਿਸ ਨੂੰ ਅੱਜ ਅਮਰੀਕਾ ਵਿੱਚ ਹਿਰਾਸਤ ਵਿੱਚ ਲੈਣ ਤੋਂ ਬਾਅਦ ਮੂਸੇਵਾਲਾ ਕਤਲ ਕਾਂਡ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments