Homeਦੇਸ਼ਦਿੱਲੀ ਹਵਾਈ ਅੱਡੇ 'ਤੇ ਉਤਰਨ ਵਾਲੀਆਂ 16 ਉਡਾਣਾਂ ਨੂੰ ਕੀਤਾ ਗਿਆ ਡਾਇਵਰਟ

ਦਿੱਲੀ ਹਵਾਈ ਅੱਡੇ ‘ਤੇ ਉਤਰਨ ਵਾਲੀਆਂ 16 ਉਡਾਣਾਂ ਨੂੰ ਕੀਤਾ ਗਿਆ ਡਾਇਵਰਟ

ਨਵੀਂ ਦਿੱਲੀ: ਦਿੱਲੀ ਹਵਾਈ ਅੱਡੇ (Delhi Airport) ‘ਤੇ ਉਤਰਨ ਵਾਲੀਆਂ ਲਗਭਗ 16 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਹੈ। ਖ਼ਰਾਬ ਮੌਸਮ ਕਾਰਨ 10 ਫਲਾਈਟਾਂ ਨੂੰ ਜੈਪੁਰ, ਤਿੰਨ ਲਖਨਊ, ਦੋ ਅੰਮ੍ਰਿਤਸਰ ਅਤੇ ਇੱਕ ਅਹਿਮਦਾਬਾਦ ਵੱਲ ਡਾਇਵਰਟ ਕੀਤਾ ਗਿਆ ਹੈ।

ਦੱਸ ਦਈਏ ਕਿ ਰਾਜਧਾਨੀ ਦਿੱਲੀ ‘ਚ ਸੋਮਵਾਰ ਸ਼ਾਮ ਨੂੰ ਗਰਜ ਅਤੇ ਗੜੇਮਾਰੀ ਨਾਲ ਮੀਂਹ ਪਿਆ। ਇਸ ਨਾਲ ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਸੁਧਾਰ ਹੋਇਆ ਹੈ। ਇਸ ਕਾਰਨ ਸੋਮਵਾਰ ਨੂੰ ਘੱਟੋ-ਘੱਟ 16 ਉਡਾਣਾਂ ਨੂੰ ਦਿੱਲੀ ਤੋਂ ਜੈਪੁਰ, ਲਖਨਊ, ਅੰਮ੍ਰਿਤਸਰ ਅਤੇ ਅਹਿਮਦਾਬਾਦ ਵੱਲ ਡਾਇਵਰਟ ਕਰਨਾ ਪਿਆ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਡਾਇਵਰਟ ਕੀਤੀਆਂ ਗਈਆਂ 16 ਉਡਾਣਾਂ ਵਿੱਚੋਂ 10 ਨੂੰ ਜੈਪੁਰ, ਤਿੰਨ ਲਖਨਊ, ਦੋ ਅੰਮ੍ਰਿਤਸਰ ਅਤੇ ਇੱਕ ਅਹਿਮਦਾਬਾਦ ਲਈ ਰਵਾਨਾ ਕੀਤਾ ਗਿਆ।

ਰਿਪੋਰਟ ਮੁਤਾਬਕ ਗੁਹਾਟੀ ਤੋਂ ਦਿੱਲੀ ਆ ਰਹੀ ਵਿਸਤਾਰਾ ਫਲਾਈਟ ਨੂੰ ਖਰਾਬ ਮੌਸਮ ਅਤੇ ਦਿੱਲੀ ਏਅਰਪੋਰਟ ‘ਤੇ ਹਵਾਈ ਆਵਾਜਾਈ ਵਧਣ ਕਾਰਨ ਜੈਪੁਰ ਵੱਲ ਡਾਇਵਰਟ ਕੀਤਾ ਗਿਆ। ਵਿਸਤਾਰਾ ਦੀ ਇੱਕ ਹੋਰ ਫਲਾਈਟ ਯੂਕੇ 778 ਕੋਲਕਾਤਾ ਤੋਂ ਦਿੱਲੀ ਆ ਰਹੀ ਸੀ। ਜਿਸ ਨੂੰ ਲਖਨਊ ਮੋੜਨਾ ਪਿਆ। ਕਈ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਫਲਾਈਟ ਦੀ ਸ਼ਿਕਾਇਤ ਵੀ ਕੀਤੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments