HomePunjabਦੁਰਘਟਨਾ 'ਚ ਜ਼ਖਮੀ ਹੋਏ ਦੋ ਨੌਜਵਾਨਾਂ ਕੋਲੋ ਬਰਾਮਦ ਹੋਇਆ ਇਹ ਸਾਮਾਨ

ਦੁਰਘਟਨਾ ‘ਚ ਜ਼ਖਮੀ ਹੋਏ ਦੋ ਨੌਜਵਾਨਾਂ ਕੋਲੋ ਬਰਾਮਦ ਹੋਇਆ ਇਹ ਸਾਮਾਨ

ਮੋਗਾ : ਮੋਗਾ (Moga) ‘ਚ ਮੋਟਰਸਾਈਕਲ ਦੀ ਇਕ ਹੋਰ ਵਾਹਨ ਨਾਲ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਘਟਨਾ ਨੂੰ ਅੰਜਾਮ ਦੇ ਕੇ ਭੱਜ ਰਹੇ ਲੁਟੇਰਿਆਂ ਦਾ ਮੋਟਰਸਾਈਕਲ ਲੋਹਾਰਾ ਚੌਕ (Lohara Chowk) ਵਿਖੇ ਇੱਕ ਵਾਹਨ ਨਾਲ ਟਕਰਾ ਗਿਆ।

ਇਸ ਦੌਰਾਨ ਜਦੋਂ ਲੋਕਾਂ ਨੇ ਉਕਤ ਨੌਜਵਾਨਾਂ ਨੂੰ ਜ਼ਖਮੀ ਹਾਲਤ ‘ਚ ਇਲਾਜ ਲਈ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜਣ ਲੱਗੇ। ਇਸ ਦੌਰਾਨ ਉਥੇ ਇਕੱਠੇ ਹੋਏ ਲੋਕਾਂ ਨੇ ਸ਼ੱਕ ਦੇ ਆਧਾਰ ‘ਤੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਦੋ ਰਿਵਾਲਵਰ ਬਰਾਮਦ ਹੋਏ।

ਲੋਕਾਂ ਨੇ ਦੋਵੇਂ ਜ਼ਖਮੀ ਬਦਮਾਸ਼ਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਫੜੇ ਗਏ ਬਦਮਾਸ਼ਾਂ ਨੂੰ ਪੁੱਛਗਿੱਛ ਲਈ ਸੀ.ਆਈ.ਏ.ਮਹਿਣਾ ਲਿਜਾਇਆ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments