HomeENTERTAINMENTਬਾਲੀਵੁੱਡ ਪ੍ਰਸ਼ੰਸਕਾਂ ਨੂੰ 28 ਦਿਨਾਂ 'ਚ ਦੇਖਣ ਨੂੰ ਮਿਲਣਗੀਆਂ 100 ਕਰੋੜ ਦੀਆਂ...

ਬਾਲੀਵੁੱਡ ਪ੍ਰਸ਼ੰਸਕਾਂ ਨੂੰ 28 ਦਿਨਾਂ ‘ਚ ਦੇਖਣ ਨੂੰ ਮਿਲਣਗੀਆਂ 100 ਕਰੋੜ ਦੀਆਂ 3 ਵੱਡੀਆਂ ਫਿਲਮਾਂ

ਮੁੰਬਈ  : ਹਿੰਦੀ ਸਿਨੇ ਪ੍ਰੇਮੀਆਂ ਨੂੰ ਆਉਣ ਵਾਲੇ ਦਿਨਾਂ ‘ਚ ਬਾਕਸ ਆਫਿਸ ‘ਤੇ ਕਈ ਵੱਡੀਆਂ ਫਿਲਮਾਂ ਦੇਖਣ ਨੂੰ ਮਿਲਣਗੀਆਂ। ਜੋ ਕਿ 100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਗਏ ਹਨ। ਦੱਸ ਦੇਈਏ ਕਿ ਅਗਸਤ-ਸਤੰਬਰ ਦਾ ਮਹੀਨਾ ਬਾਲੀਵੁੱਡ ਪ੍ਰੇਮੀਆਂ ਲਈ ‘ਗੋਲਡਨ ਪੀਰੀਅਡ’ ਸਾਬਤ ਹੋਣ ਵਾਲਾ ਹੈ।

ਜਿਸ ਵਿੱਚ ਦਰਸ਼ਕਾਂ ਨੂੰ OMG-2, ਗਦਰ-2 ਅਤੇ ਡਰੀਮਗਰਲ-2 ਦੇ ਸੀਕਵਲ ਦੇਖਣ ਨੂੰ ਮਿਲਣਗੇ। ਇਸ ਮਹੀਨੇ ਕੁੱਲ 3 ਫਿਲਮਾਂ ਦੇ ਸੀਕਵਲ ਆ ਰਹੇ ਹਨ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। 11 ਅਗਸਤ ਤੋਂ 7 ਸਤੰਬਰ ਤੱਕ 100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀਆਂ ਇਹ 3 ਵੱਡੀਆਂ ਬਾਲੀਵੁੱਡ ਫਿਲਮਾਂ ਸਿਨੇਮਾਘਰਾਂ ਵਿੱਚ ਆਉਣਗੀਆਂ ਅਤੇ ਬਾਕਸ ਆਫਿਸ ‘ਤੇ ਇੱਕ ਦੂਜੇ ਨਾਲ ਮੁਕਾਬਲਾ ਕਰਨਗੀਆਂ।

ਤੁਹਾਨੂੰ ਦੱਸ ਦੇਈਏ ਕਿ 11 ਅਗਸਤ ਨੂੰ ਅਕਸ਼ੇ ਕੁਮਾਰ ਦੀ ਓਐਮਜੀ-2 ਅਤੇ 7 ਸਤੰਬਰ ਨੂੰ ਸੰਨੀ ਦਿਓਲ ਦੀ ਗਦਰ-2 ਰਿਲੀਜ਼ ਹੋਵੇਗੀ, ਇਸ ਦੇ ਨਾਲ ਹੀ ਸ਼ਾਹਰੁਖ ਦੀ ਫਿਲਮ ਜਵਾਨ ਵੀ ਵੱਡੇ ਪਰਦੇ ‘ਤੇ ਆਪਣਾ ਨੰਬਰ ਪਾਉਣ ਲਈ ਤਿਆਰ ਹੈ। ਇਸ ਤੋਂ ਇਲਾਵਾ ਰਜਨੀਕਾਂਤ ਦੀ ‘ਜੇਲਰ’ 10 ਅਗਸਤ ਨੂੰ ਅਤੇ ਪ੍ਰਭਾਸ ਦੀ ‘ਸਾਲਾਰ’ 28 ਸਤੰਬਰ ਨੂੰ ਰਿਲੀਜ਼ ਹੋਵੇਗੀ। ਆਯੁਸ਼ਮਾਨ ਖੁਰਾਨਾ ਦੀ ਡਰੀਮਗਰਲ-2, 25 ਅਗਸਤ ਨੂੰ ਆਵੇਗੀ। ਅਗਸਤ-ਸਤੰਬਰ ‘ਚ ਕੁੱਲ 17 ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।

24 ਸਾਲਾਂ ਵਿੱਚ ਇੱਕੋ ਦਿਨ ਰਿਲੀਜ਼ ਹੋਈਆਂ 20 ਵੱਡੀਆਂ ਫ਼ਿਲਮਾਂ

ਪਿਛਲੇ 24 ਸਾਲਾਂ ‘ਚ ਵੱਖ-ਵੱਖ ਸਮਿਆਂ ‘ਤੇ ਇੱਕੋ ਤਰੀਕ ‘ਤੇ ਲਗਭਗ 20 ਵੱਡੀਆਂ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਇਹਨਾਂ ਵਿੱਚੋਂ 6 ਬਲਾਕਬਸਟਰ, 11 ਹਿੱਟ, 2 ਫਲਾਪ ਅਤੇ 1 ਔਸਤ ਸੀ। 20 ਵੱਡੀਆਂ ਫਿਲਮਾਂ ਵਿੱਚ: ਏ ਦਿਲ ਹੈ ਮੁਸ਼ਕਿਲ – ਸ਼ਿਵਾਏ, ਕਾਬਿਲ – ਰਈਸ, ਓਮ ਸ਼ਾਂਤੀ ਓਮ – ਸਾਂਵਰੀਆ, ਦਿਲਵਾਲੇ – ਬਾਜੀਰਾਓ ਮਸਤਾਨੀ, ਬਾਹੂਬਲੀ – ਬਜਰੰਗੀ ਭਾਈਜਾਨ, ਹੈਦਰ – ਬੈਂਗ ਬੈਂਗ, ਡੌਨ – ਜਾਨੇਮਨ, ਲਗਾਨ – ਗਦਰ, ਮੁਹੱਬਤੇਂ ਅਤੇ ਮਿਸ ਕਸ਼ਮੀਰ – ਵੀਰਜ਼ਾਰਾ-ਐਤਰਾਜ਼ ਵਰਗੀਆਂ ਫਿਲਮਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਜਦੋਂ ਕਿ ਸਾਵਰੀਆ ਅਤੇ ਜਾਨੇਮਨ ਫਲਾਪ ਸਨ, ਇਸ ਤੋਂ ਇਲਾਵਾ ਸ਼ਾਹਿਦ ਕਪੂਰ ਦੀ ਹੈਦਰ ਫਿਲਮ ਔਸਤ ਦੀ ਸ਼੍ਰੇਣੀ ਵਿੱਚ ਸੀ।
ਅਕਸ਼ੈ ਦੀ ਸਫਲਤਾ ਦੀ ਦਰ ਸੰਨੀ ਦਿਓਲ ਤੋਂ ਵੱਧ ਹੈ।

ਇਕ ਖਬਰ ਮੁਤਾਬਕ ਅਕਸ਼ੇ ਨੇ 26 ਸਾਲ ਦੇ ਫਿਲਮੀ ਕਰੀਅਰ ‘ਚ ਲਗਭਗ 109 ਫਿਲਮਾਂ ‘ਚ ਕੰਮ ਕੀਤਾ, ਜਿਨ੍ਹਾਂ ‘ਚੋਂ 34 ਫੀਸਦੀ ਸਫਲ ਰਹੀਆਂ। ਅਕਸ਼ੇ ਦੀਆਂ ਫਿਲਮਾਂ ਨੇ ਕੁੱਲ 3,029 ਕਰੋੜ ਰੁਪਏ ਤੱਕ ਕਮਾਈ ਕੀਤੀ ਦੂਜੇ ਪਾਸੇ ਜੇਕਰ ਸੰਨੀ ਦਿਓ ਦੀ ਗੱਲ ਕਰੀਏ ਤਾਂ ਆਪਣੇ 30 ਸਾਲ ਦੇ ਕਰੀਅਰ ‘ਚ ਉਨ੍ਹਾਂ ਨੇ 80 ਫਿਲਮਾਂ ‘ਚ ਕੰਮ ਕੀਤਾ ਅਤੇ 30 ਫੀਸਦੀ ਹਿੱਟ ਰਹੀਆਂ। ਉਨ੍ਹਾਂ ਦੀਆਂ ਫਿਲਮਾਂ ਨੇ ਕੁੱਲ 1,364 ਕਰੋੜ ਰੁਪਏ ਕਮਾਏ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments