Home ਪੰਜਾਬ ਹੁਸ਼ਿਆਰਪੁਰ ‘ਚ ਤਸ਼ਕਰਾਂ ਦੇ ਚੁੰਗਲ ‘ਚੋਂ ਛਡਾਈਆਂ ਗਈਆਂ 15 ਗਾਵਾਂ

ਹੁਸ਼ਿਆਰਪੁਰ ‘ਚ ਤਸ਼ਕਰਾਂ ਦੇ ਚੁੰਗਲ ‘ਚੋਂ ਛਡਾਈਆਂ ਗਈਆਂ 15 ਗਾਵਾਂ

0

ਹੁਸ਼ਿਆਰਪੁਰ : ਅੱਜ 15 ਅਗਸਤ ਨੂੰ ਜਦੋਂ ਪੂਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਹੈ ਤਾਂ ਦੀਨਾਨਗਰ ਨੇੜੇ ਹੁਸ਼ਿਆਰਪੁਰ ਤੋਂ ਇਕ ਗੈਰ ਸਰਕਾਰੀ ਸੰਗਠਨ ਨੇ ਕਥਿਤ ਤੌਰ ‘ਤੇ 15 ਗਊਆਂ ਨੂੰ ਤਸਕਰਾਂ ਦੇ ਚੁੰਗਲ ‘ਚੋਂ ਛੁਡਵਾਇਆ ਹੈ। ਦੱਸ ਦਈਏ ਕਿ ਪਿਛਲੇ ਕਈ ਸਾਲਾਂ ਤੋਂ ਬੇਸਹਾਰਾ ਪਸ਼ੂਆਂ ਲਈ ਕੰਮ ਕਰ ਰਹੇ ਵਾਇਸਲੇਸ ਸੈਕਿੰਡ ਇਨਿੰਗ ਹੋਮ ਨੂੰ ਸੂਚਨਾ ਮਿਲੀ ਸੀ ਕਿ ਗਾਵਾਂ ਨੂੰ ਇੱਕ ਟਰੱਕ ਵਿੱਚ ਲੁਕਾ ਕੇ ਸ੍ਰੀਨਗਰ ਲਿਜਾਇਆ ਜਾ ਰਿਹਾ ਹੈ, ਜਿਥੋਂ ਉਨ੍ਹਾਂ ਨੂੰ ਕਥਿਤ ਤੌਰ ‘ਤੇ ਕਤਲ ਕਰਨ ਲਈ ਬੁੱਚੜਖਾਨੇ ਲਿਜਾਇਆ ਜਾ ਰਿਹਾ ਹੈ।

ਐਨ.ਜੀ.ਓ. ਦੇ ਸੰਸਥਾਪਕ ਅਨੁਸਾਰ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਪੂਰੀ ਰਾਤ ਨਾਕਾਬੰਦੀ ਕਰਕੇ ਟਰੱਕ ਦੀ ਤਲਾਸ਼ੀ ਲਈ। ਸ਼ੱਕ ਪੈਣ ‘ਤੇ ਟਰੱਕ ਦਾ ਪਿੱਛਾ ਕੀਤਾ ਗਿਆ ਅਤੇ ਕਾਫੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਟਰੱਕ ਅੰਦਰ ਲੁਕਾ ਕੇ ਰੱਖੀਆਂ 15 ਗਾਵਾਂ ਬਰਾਮਦ ਹੋਈਆਂ।

ਦੱਸਿਆ ਜਾ ਰਿਹਾ ਹੈ ਕਿ ਟਰੱਕ ਨੂੰ ਖਾਸ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ, ਤਾਂ ਜੋ ਬਾਹਰੋਂ ਦੇਖਣ ‘ਤੇ ਕਿਸੇ ਨੂੰ ਪਤਾ ਨਾ ਲੱਗੇ ਕਿ ਗਊਆਂ ਅੰਦਰ ਲੁਕੀਆਂ ਹੋਈਆਂ ਹਨ। ਪਸ਼ੂਆਂ ਨੂੰ ਪਾਈਪਾਂ ਅਤੇ ਟੈਂਕੀਆਂ ਵਿਚਕਾਰ ਢੱਕ ਕੇ ਰੱਖਿਆ ਗਿਆ ਸੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਅਤੇ ਉਸ ‘ਚ ਸਵਾਰ ਦੋ ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਵੱਲੋਂ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version